Home /muktsar /

ਮੁਕਤਸਰ 'ਚ 12ਵੀਂ ਪਾਸ ਵਿਦਿਆਰਥੀ ਨੇ ਆਰਥਿਕ ਤੰਗੀ ਦੇ ਚਲਦਿਆਂ ਕੀਤੀ ਆਤਮਹੱਤਿਆ

ਮੁਕਤਸਰ 'ਚ 12ਵੀਂ ਪਾਸ ਵਿਦਿਆਰਥੀ ਨੇ ਆਰਥਿਕ ਤੰਗੀ ਦੇ ਚਲਦਿਆਂ ਕੀਤੀ ਆਤਮਹੱਤਿਆ

12ਵੀਂ

12ਵੀਂ ਪਾਸ ਵਿਦਿਆਰਥੀ ਨੇ ਕੀਤੀ ਆਤਮਹੱਤਿਆ 

ਪ੍ਰਾਪਤ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਉਰਫ਼ ਵਿੱਕੀ ਨੇ 2019 'ਚ ਆਪਣੀ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਿੰਡ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ। ਇਸ ਉਪਰੰਤ ਉਹ ਅੱਗੇ ਪੜਾਈ ਕਰਨੀ ਚਾਹੁੰਦਾ ਸੀ ਪਰ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਅੱਗੇ ਪੜਾਈ ਨਾ ਕਰ ਸਕਿਆ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਚੱਕ ਸ਼ੇਰੇਵਾਲਾ ਦੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਉਰਫ਼ ਵਿੱਕੀ ਨੇ 2019 'ਚ ਆਪਣੀ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਿੰਡ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ। ਇਸ ਉਪਰੰਤ ਉਹ ਅੱਗੇ ਪੜਾਈ ਕਰਨੀ ਚਾਹੁੰਦਾ ਸੀ ਪਰ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਅੱਗੇ ਪੜਾਈ ਨਾ ਕਰ ਸਕਿਆ।

  ਦੱਸਣਯੋਗ ਹੈ ਕਿ ਹੁਣ ਜਦ ਉਸ ਦੇ ਨਾਲ ਦੇ ਦੋਸਤ ਕਾਲਜ ਵਿਚ ਪੜ੍ਹਦੇ ਸਨ ਤਾਂ ਉਹ ਅਕਸਰ ਆਪਣੀ ਅਗਲੇਰੀ ਪੜਾਈ ਨੂੰ ਲੈ ਕੇ ਪ੍ਰੇਸ਼ਾਨ ਹੁੰਦਾ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ ਬੀਤੇ ਕਲ ਉਹ ਰੋਜ਼ਾਨਾ ਵਾਂਗ ਸਵੇਰੇ ਕਰੀਬ 8 ਕੁ ਵਜੇ ਗਰਾਊਂਡ 'ਚ ਕਸਰਤ ਕਰਨ ਉਪਰੰਤ ਘਰੇ ਆਇਆ ਤੇ ਉਦੋਂ ਘਰ ਵਿਚ ਕੋਈ ਨਹੀਂ ਸੀ।

  ਮਿਲੀ ਜਾਣਕਾਰੀ ਮੁਤਾਬਕ ਉਸਨੇ ਛੱਤ 'ਤੇ ਲੱਗੀ ਪੱਖੇ ਵਾਲੀ ਕੂੰਡੀ (ਹੁੱਕ) ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਲਿਆ। ਜਦ ਤਕ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਮਿਲੀ ਉਸਦੀ ਮੌਤ ਹੋ ਚੁੱਕੀ ਸੀ।

  Published by:Tanya Chaudhary
  First published:

  Tags: Muktsar, Punjab, Suicide