Home /muktsar /

ਚਾਰ ਜਵਾਕਾਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਦੋਵੇਂ ਮੁਲਜ਼ਮ ਕਾਬੂ

ਚਾਰ ਜਵਾਕਾਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਦੋਵੇਂ ਮੁਲਜ਼ਮ ਕਾਬੂ

ਚਾਰ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਆਪਣੇ ਪਤੀ ਦਾ ਕੀਤਾ ਕਤਲ

ਚਾਰ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਆਪਣੇ ਪਤੀ ਦਾ ਕੀਤਾ ਕਤਲ

ਥਾਨਾਂ ਸਿਟੀ ਮਲੋਟ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਅੱਜ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਸਿਟੀ ਮਲੋਟ ਦੇ ਤਫਤੀਸ਼ੀ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਨਾਥ ਦੀ ਪਤਨੀ ਜੋ ਕਿ ਚਾਰ ਬੱਚਿਆਂ ਦੀ ਮਾਂ ਹੈ ਉਸ ਦੇ ਏਕਤਾ ਨਗਰ ਦੇ ਇਕ ਨੌਜਵਾਨ ਨਾਲ ਨਜਾਇਜ਼ ਸਬੰਧ ਸਨ ਉਹ ਉਨ੍ਹਾਂ ਦੇ ਘਰ ਆਉਂਦਾ ਸੀ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਮਲੋਟ ਦੀ ਰੇਲਵੇ ਕਾਲੋਨੀ 'ਚ ਪ੍ਰਾਈਵੇਟ ਕੁਆਟਰ 'ਚ ਰਹਿੰਦੇ 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਮਰਨਾਥ ਪੁੱਤਰ ਉਮੇਦ ਕੁਮਾਰ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ, ਜਿਸ ਦੀ ਸਿਰ ਕੱਟੀ ਲਾਸ਼ ਨਜ਼ਦੀਕ ਝਾੜੀਆਂ ਵਿਚੋਂ ਮਿਲੀ ਸੀ, ਜਿਸ 'ਤੇ ਪੁਲਿਸ ਵਲੋਂ ਜਾਚ ਕਰਨ 'ਤੇ ਉਸ ਦੀ ਪਤਨੀ ਘਰ ਤੋਂ ਫਰਾਰ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

ਥਾਨਾਂ ਸਿਟੀ ਮਲੋਟ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਅੱਜ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਸਿਟੀ ਮਲੋਟ ਦੇ ਤਫਤੀਸ਼ੀ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਨਾਥ ਦੀ ਪਤਨੀ ਜੋ ਕਿ ਚਾਰ ਬੱਚਿਆਂ ਦੀ ਮਾਂ ਹੈ ਉਸ ਦੇ ਏਕਤਾ ਨਗਰ ਦੇ ਇਕ ਨੌਜਵਾਨ ਨਾਲ ਨਜਾਇਜ਼ ਸਬੰਧ ਸਨ ਉਹ ਉਨ੍ਹਾਂ ਦੇ ਘਰ ਆਉਂਦਾ ਸੀ।

ਨੀਲਮ ਦਾ ਪਤੀ ਉਨ੍ਹਾਂ ਨੂੰ ਰੋਕਦਾ ਸੀ, ਜਿਨ੍ਹਾਂ ਨੇ ਮਿ੍ਤਕ ਅਮਰਨਾਥ ਦਾ ਤੇਜਧਾਰ ਹਥਿਆਰਾਂ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਸੁੱਟ ਕੇ ਫਰਾਰ ਹੋ ਗਏ ਸਨ। ਜਿਨਾਂ ਨੂੰ ਅੱਜ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਜਿਨ੍ਹਾਂ ਦਾ ਰਿਮਾਂਡ ਲੈਣ 'ਤੇ ਉਨ੍ਹਾਂ  ਨੇ ਕਤਲ ਕਬੂਲਿਆ ਹੈ।

Published by:Krishan Sharma
First published:

Tags: Crime news, Punjab Police