ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਫੱਤਣਵਾਲਾ ਇਨਕਲੇਵ ਵਿਚ ਹੋਈ ਚੋਰੀ ਜਿਸ ਵਿਚ ਕਰੀਬ 29 ਲੱਖ ਰੁਪਏ ਦਾ ਸੋਨਾ ਇੱਕ ਚੋਰ ਵੱਲੋਂ ਦਿਨ ਦਿਹਾੜੇ ਹੀ ਚੋਰੀ ਕਰ ਲਿਆ ਗਿਆ ਸੀ। ਇਸ ਚੋਰ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿਚ ਆ ਗਈਆ ਸਨ। ਪੁਲਿਸ ਨੇ ਇਸ ਵਿਅਕਤੀ ਨੂੰ 24 ਘੰਟਿਆਂ ਵਿਚ ਹੀ ਗ੍ਰਿਫਤਾਰ ਕਰਕੇ ਸੋਨਾ ਬਰਾਮਦ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੱਤਣਵਾਲਾ ਇਨਕਲੇਵ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਅਮਨਪ੍ਰੀਤ ਸਿੰਘ ਜਦ ਆਪਣੇ ਪਰਿਵਾਰ ਨਾਲ ਬਾਹਰ ਗਿਆ ਹੋਇਆ ਸੀ ਤਾਂ ਉਸਦੇ ਘਰ ਅੰਦਰ ਵੜ੍ਹ ਕੇ ਇੱਕ ਵਿਅਕਤੀ ਨੇ ਰਸੋਈ ਦਾ ਆਗਜਾਸਟ ਫੈਨ ਤੋੜ ਅੰਦਰ ਐਂਟਰੀ ਕੀਤੀ ਅਤੇ ਘਰ ਦੀਆਂ ਅਲਮਾਰੀਆਂ ਆਦਿ ਤੋੜ ਘਰ ਵਿਚ ਪਿਆ ਪੁਸ਼ਤੈਨੀ ਕਰੀਬ 29 ਲੱਖ ਰੁਪਏ ਦਾ ਸੋਨਾ ਇਹ ਚੋਰ ਲੈ ਗਿਆ। ਜ਼ਦ ਵਾਪਸੀ ਆ ਕਿ ਪਰਿਵਾਰ ਨੇ ਘਰ ਵਿਚ ਪਿਆ ਖਿਲਾਰਾ ਵੇਖਿਆ ਤਾਂ ਪੁਲਿਸ ਨੂੰ ਸਿਕਾਇਤ ਦਿੱਤੀ। ਇਸ ਵਿਅਕਤੀ ਦੀਆਂ ਘਰ ਵਿਚ ਗੇਟ ਟੱਪ ਕੇ ਦਾਖਲ ਹੁੰਦੇ ਦੀਆਂ ਅਤੇ ਘਰ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿਚ ਆ ਗਈਆਂ ਸਨ। ਪੁਲਿਸ ਨੇ ਵੱਖ ਵੱਖ ਪਹਿਲੂਆਂ 'ਤੇ ਸਰਚ ਕਰਦਿਆ 24 ਘੰਟਿਆਂ ਵਿਚ ਇਸ ਕਥਿਤ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਇਹ ਵਿਅਕਤੀ ਜੋ ਯੂਪੀ ਨਾਲ ਸਬੰਧਿਤ ਹੈ ਨੇ ਸਾਰਾ ਸੋਨਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਰਹਿ ਰਹੀ ਆਪਣੀ ਭੈਣ ਕੋਲ ਰੱਖਿਆ। ਜਿਸ ਦੀ ਬਰਾਮਦਗੀ ਉਪਰੰਤ ਪੁਲਿਸ ਨੇ ਉਸਦੀ ਭੈਣ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।