ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਡੀ ਸੀ ਦਫਤਰ ਕੰਪਲੈਕਸ ਵਿਚ ਇਕ ਨਜਦੀਕੀ ਪਿੰਡ ਦੇ ਵਿਅਕਤੀ ਨੇ ਜਹਿਰੀਲੀ ਵਸਤੂ ਨਿਗਲ ਲਈ। ਇਸ ਵਿਅਕਤੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਿੰਡ ਖੱਪਿਆਵਾਲੀ ਦੇ ਵਾਸੀ ਜਗਮੀਤ ਸਿੰਘ ਦੀ ਛੋਟੀ ਭੈਣ ਅਨੁਸਾਰ ਉਹ ਆਪਣੇ ਭਰਾ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫਤਰ ਕੰਪਲੈਕਸ ਸਥਿਤ ਫਰਦ ਕੇਂਦਰ ਵਿਖੇ ਇੰਤਕਾਲ ਦੇ ਕਾਗਜ ਕਢਾਉਣ ਆਈ। ਇਸ ਦੌਰਾਨ ਉਸਦੇ ਭਰਾ ਨੇ ਜਹਿਰੀਲੀ ਦਵਾਈ ਨਿਗਲ ਲਈ। ਜੋ ਉਹ ਘਰੋਂ ਨਾਲ ਹੀ ਲਿਆਇਆ ਸੀ।
ਭੈਣ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਪਹਿਲਾ ਮੌਤ ਹੋ ਚੁੱਕੀ ਹੈ ਅਤੇ ਮਾਤਾ ਦੀ ਕਰੀਬ ਦੋ ਮਹੀਨੇ ਪਹਿਲਾ ਮੌਤ ਹੋਈ ਹੈ। ਉਹ ਦੋ ਭੈਣਾ ਅਤੇ ਇਕ ਭਰਾ ਹੈ। ਉਸਦੇ ਭਰਾ ਨੇ ਵਿਰਾਸਤੀ ਇੰਤਕਾਲ ਚੜਾਉਣ ਲਈ ਸਾਰੇ ਜਰੂਰੀ ਕਾਗਜਾਤ ਪਟਵਾਰੀ ਨੂੰ ਦਿੱਤੇ ਹੋਏ ਸਨ ਪਰ ਕਥਿਤ ਤੌਰ 'ਤੇ ਪਟਵਾਰੀ ਉਹਨਾਂ ਦੇ ਭਰਾ ਦੇ ਚੱਕਰ ਲਵਾ ਰਿਹਾ ਸੀ ਅਤੇ ਇੰਤਕਾਲ ਨਾਮ ਨਹੀਂ ਸੀ ਕਰ ਰਿਹਾ ਜਿਸ ਕਾਰਨ ਪ੍ਰੇਸ਼ਾਨੀ 'ਚ ਉਹਨਾਂ ਦੇ ਭਰਾ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਪਟਵਾਰੀ ਨੂੰ ਕਥਿਤ ਤੌਰ 'ਤੇ ਪੈਸੇ ਦੇਣ ਦੇ ਵੀ ਇਲਜ਼ਾਮ ਲਾਏ।
ਉਧਰ ਇਸ ਮਾਮਲੇ ਵਿਚ ਸਬੰਧਿਤ ਪਟਵਾਰੀ ਦਾ ਕਹਿਣਾ ਕਿ ਜਿਸ ਮਾਮਲੇ ਸਬੰਧੀ ਉਹਨਾਂ 'ਤੇ ਇਲਜ਼ਾਮ ਲਾਏ ਜਾ ਰਹੇ ਇਸ ਮਾਮਲੇ ਵਿਚ ਇੰਤਕਾਲ 31 ਅਕਤੂਬਰ ਦਾ ਹੋਇਆ ਹੈ। ਅੱਜ ਜਦ ਇਹ ਭੈਣ ਭਰਾ ਆਏ ਤਾਂ ਉਹਨਾਂ ਫਰਦ ਕੇਂਦਰ 'ਚੋਂ ਇੰਤਕਾਲ ਲੈਣ ਲਈ ਕਿਹਾ ਅਤੇ ਇਸ ਦੌਰਾਨ ਜਗਮੀਤ ਨੇ ਇਹ ਕੁਝ ਕਰ ਲਿਆ। ਪਟਵਾਰੀ ਨੇ ਪੈਸੇ ਲੈਣ ਦੇ ਇਲਜ਼ਾਮ ਨੂੰ ਵੀ ਨਕਾਰਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।