Home /muktsar /

ਹਵਾ ਪ੍ਰਦੂਸ਼ਣ ਨਾਲ ਹੋ ਸਕਦੀਆਂ ਹਨ ਇਹ ਬਿਮਾਰੀਆਂ, ਜਾਣੋ ਇਸ ਤੋਂ ਬਚਣ ਦੇ ਕਿਹੜੇ-ਕਿਹੜੇ ਹਨ ਤਰੀਕੇ ?

ਹਵਾ ਪ੍ਰਦੂਸ਼ਣ ਨਾਲ ਹੋ ਸਕਦੀਆਂ ਹਨ ਇਹ ਬਿਮਾਰੀਆਂ, ਜਾਣੋ ਇਸ ਤੋਂ ਬਚਣ ਦੇ ਕਿਹੜੇ-ਕਿਹੜੇ ਹਨ ਤਰੀਕੇ ?

X
ਪਰਾਲੀ

ਪਰਾਲੀ ਦੇ ਧੂਂਏ ਨਾਲ ਫੈਲ ਰਹੀਆਂ ਬਿਮਾਰੀਆਂ,ਕਿਵੇਂ ਕਰੀਏ ਬਚਾਅ ?

ਪਰਾਲੀ ਦੇ ਧੂੰਏਂ ਦੇ ਕਾਰਨ ਜੋ ਮੌਸਮ ਬਣਿਆ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ। ਜਦ ਮਾਹਿਰ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਥੇ ਸਾਹ ਦੀਆਂ ਬੀਮਾਰੀਆਂ ਇਸ ਪਰਾਲੀ ਦੇ ਪ੍ਰਦੂਸ਼ਣ ਦੀ ਦੇਣ ਹਨ ਉਥੇ ਇਹ ਪ੍ਰਦੂਸ਼ਣ ਫੇਫੜਿਆਂ ਦੀਆਂ ਹੋਰ ਬਹੁਤ ਸਾਰੀਆਂ ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਇਸ ਤੋਂ ਇਲਾਵਾ ਚਮੜੀ ਦੇ ਕਈ ਰੋਗ ਵੀ ਇਸ ਪਰਾਲੀ ਦੇ ਧੂੰਏ ਦੇ ਕਾਰਨ ਬਣੇ ਪ੍ਰਦੂਸ਼ਣ ਨਾਲ ਫੈਲ ਰਹੇ ਹਨ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਸ੍ਰੀ ਮੁਕਤਸਰ ਸਾਹਿਬ : ਪਰਾਲੀ ਦੇ ਧੂੰਏਂ ਦੇ ਕਾਰਨ ਅਜੋਕੇ ਸਮੇਂ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਆਇਆ ਹੈ। ਜਿੱਥੇ ਮੌਸਮ ਬਹੁਤ ਖ਼ਰਾਬ ਹੋ ਚੁੱਕਾ ਹੈ ਉੱਥੇ ਇਸ ਦੌਰਾਨ ਸਵੇਰ ਅਤੇ ਸ਼ਾਮ ਦੇ ਸਮੇਂ ਵਹੀਕਲ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਪਰਾਲੀ ਦੇ ਧੂੰਏਂ ਦੇ ਕਾਰਨ ਜੋ ਮੌਸਮ ਬਣਿਆ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ। ਜਦ ਮਾਹਿਰ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਥੇ ਸਾਹ ਦੀਆਂ ਬੀਮਾਰੀਆਂ ਇਸ ਪਰਾਲੀ ਦੇ ਪ੍ਰਦੂਸ਼ਣ ਦੀ ਦੇਣ ਹਨ ਉਥੇ ਇਹ ਪ੍ਰਦੂਸ਼ਣ ਫੇਫੜਿਆਂ ਦੀਆਂ ਹੋਰ ਬਹੁਤ ਸਾਰੀਆਂ ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਇਸ ਤੋਂ ਇਲਾਵਾ ਚਮੜੀ ਦੇ ਕਈ ਰੋਗ ਵੀ ਇਸ ਪਰਾਲੀ ਦੇ ਧੂੰਏ ਦੇ ਕਾਰਨ ਬਣੇ ਪ੍ਰਦੂਸ਼ਣ ਨਾਲ ਫੈਲ ਰਹੇ ਹਨ। ਇਸ ਸੰਬੰਧ 'ਚ ਡਾ. ਐਚ ਐਸ ਬਰਾੜ ਨੇ ਕਿਹਾ ਕਿ ਬਜ਼ੁਰਗ ਅਤੇ ਸਾਹ ਦੀ ਬੀਮਾਰੀ ਤੋਂ ਪੀਡ਼ਤ ਲੋਕਾਂ ਦੇ ਉੱਤੇ ਪ੍ਰਦੂਸ਼ਣ ਹੋਰ ਜ਼ਿਆਦਾ ਅਸਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੌਸਮ ਦੇ ਵਿੱਚ ਆਮ ਲੋਕਾਂ ਨੂੰ ਵੀ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਆਪਣੇ ਖਾਣੇ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ। ਉੱਥੇ ਦਿਨ ਵਿੱਚ ਦੋ ਤੋਂ ਤਿੰਨ ਵਾਰ ਸਾਫ਼ ਪਾਣੀ ਨਾਲ ਅੱਖਾਂ ਧੋਣੀਆਂ ਚਾਹੀਦੀਆਂ ਹਨ ਅਤੇ ਜੇ ਲੋੜ ਪਵੇ ਤਾਂ ਸਮੇਂ ਸਮੇਂ 'ਤੇ ਸਾਨੂੰ ਭਾਫ਼ ਵੀ ਲੈਣੀ ਚਾਹੀਦੀ ਹੈ।

Published by:Shiv Kumar
First published:

Tags: Air pollution, Doctor, Pollution, Punjab, The doctor's advice