Home /muktsar /

ਸ੍ਰੀ ਮੁਕਤਸਰ ਸਾਹਿਬ: ਮਾਨਵਤਾ ਰੈਣ ਬਸੇਰਾ ਵਿੱਚ ਕੋਈ ਵੀ ਲੋੜਵੰਦ ਲੈ ਸਕਦਾ ਸਹਾਰਾ

ਸ੍ਰੀ ਮੁਕਤਸਰ ਸਾਹਿਬ: ਮਾਨਵਤਾ ਰੈਣ ਬਸੇਰਾ ਵਿੱਚ ਕੋਈ ਵੀ ਲੋੜਵੰਦ ਲੈ ਸਕਦਾ ਸਹਾਰਾ

ਮਾਨਵਤਾ ਰੈਣ ਬਸੇਰਾ ਵਿੱਚ ਕੋਈ ਵੀ ਲੋੜਵੰਦ ਲੈ ਸਕਦਾ ਸਹਾਰਾ

ਮਾਨਵਤਾ ਰੈਣ ਬਸੇਰਾ ਵਿੱਚ ਕੋਈ ਵੀ ਲੋੜਵੰਦ ਲੈ ਸਕਦਾ ਸਹਾਰਾ

ਮਾਨਵਤਾ ਰੈਣ ਬਸੇਰੇ ਵਿੱਚ ਲਗਭਗ 25 ਮੰਜੇ, ਬਿਸਤਰੇ, ਅਲਮਾਰੀਆਂ, ਕੰਬਲ, ਰਜਾਈਆਂ, ਨਹਾਉਣ ਵਾਸਤੇ ਗਰਮ ਪਾਣੀ, ਪੀਣ ਵਾਲਾ RO ਦਾ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸੇ ਵੀ ਕਿਸਮ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ।

  • Share this:

ਕੁਨਾਲ ਧੂੜੀਆ,

ਸ੍ਰੀ ਮੁਕਤਸਰ ਸਾਹਿਬ- ਸਥਾਨਕ ਗੋਨਿਆਣਾ ਰੋੜ ਵਿਖੇ ਬਣਾਏ ਗਏ ਮਾਨਵਤਾ ਰੈਣ ਬਸੇਰੇ ਦੀ ਜਿੰਮੇਵਾਰੀ 2018 ਤੋਂ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਥੋਂ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਂ ਮਾਨਵਤਾ ਫਾਊਂਡੇਸ਼ਨ ਰਜਿ: ਸ੍ਰੀ ਮੁਕਤਸਰ ਸਾਹਿਬ ਨੂੰ ਸੌਂਪੀ ਗਈ ਸੀ। ਸੰਸਥਾਂ ਵੱਲੋਂ ਸਥਾਨਕ ਬੱਸ ਸਟੈਂਡ, ਰੇਲਵੇ ਸਟੇਸ਼ਨ, ਭਾਈ ਮਹਾਂ ਸਿੰਘ ਹਾਲ ਅਤੇ ਹੋਰ ਜਨਤਕ ਥਾਵਾਂ 'ਤੇ ਜਿੱਥੇ ਵੀ ਲੋਕ ਬਿਨ੍ਹਾਂ ਛੱਤ ਤੋਂ ਸੌ ਕੇ ਆਪਣਾ ਗੁਜਾਰਾ ਕਰਦੇ ਹਨ।

ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਇਸ ਰੈਣ ਬਸੇਰੇ ਵਿੱਚ ਜਾ ਕੇ ਸੌਂਣ ਦੀ ਅਪੀਲ ਕੀਤੀ। ਸੰਸਥਾਂ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਅਤੇ ਕਾਰਜ ਸਾਧਕ ਅਫਸਰ ਰਜਨੀਸ਼ ਗਿਰਧਰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਹੁਣ ਸਰਦੀ ਦੇ ਮੌਸਮ ਵਿੱਚ ਜੋ ਦੂਰ ਦੁਰਾਡੇ ਤੋਂ ਜਾਂ ਮਜਦੂਰੀ ਲਈ ਆਏ ਹਨ ਜਾਂ ਜਿਹਨਾਂ ਕੋਲ ਛੱਤ ਦਾ ਸਹਾਰਾ ਨਹੀਂ ਹੈ ਆਪਣਾ ਗੁਜਾਰਾ ਮਜਦੂਰੀ ਕਰਕੇ ਕਰਦੇ ਹਨ। ਇਸ ਤੋਂ ਇਲਾਵਾ ਉਹ ਲੋਕ ਜਿਹਨਾਂ ਨੂੰ ਬੱਸ ਜਾਂ ਰੇਲਗੱਡੀ ਆਪਣੇ ਟਿਕਾਣੇ 'ਤੇ ਪਹੁੰਚਣ ਲਈ ਨਹੀਂ ਮਿਲਦੀ ਉਹ ਵੀ ਇਸ ਰੈਣ ਬਸੇਰੇ ਵਿੱਚ ਸਹਾਰਾ ਲੈ ਰਹੇ ਹਨ।

ਇਸ ਤੋਂ ਇਲਾਵਾ ਮਾਨਵਤਾ ਰੈਣ ਬਸੇਰੇ ਵਿੱਚ ਲਗਭਗ 25 ਮੰਜੇ, ਬਿਸਤਰੇ, ਅਲਮਾਰੀਆਂ, ਕੰਬਲ, ਰਜਾਈਆਂ, ਨਹਾਉਣ ਵਾਸਤੇ ਗਰਮ ਪਾਣੀ, ਪੀਣ ਵਾਲਾ RO ਦਾ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸੇ ਵੀ ਕਿਸਮ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਨਜਦੀਕ ਕਿਤੇ ਵੀ ਸੜਕ, ਫੁੱਟਪਾਥ ਜਾਂ ਬਿਨ੍ਹਾਂ ਛੱਤ ਤੋਂ ਪਿਆ ਹੋਇਆ ਪਾਉਂਦੇ ਹਨ ਤਾਂ ਉਸਨੂੰ ਇਸ ਰੈਣ ਬਸੇਰੇ ਵਿੱਚ ਭੇਜਿਆ ਜਾਵੇ ਤਾਂ ਕਿ ਇਸ ਠੰਡ ਵਿੱਚ ਕਿਸੇ ਵੀ ਵਿਅਕਤੀ ਦੀ ਜਾਨ ਨਾ ਜਾਵੇ।

Published by:Tanya Chaudhary
First published:

Tags: Helpline, Muktsar, Punjab