ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਲਾਲਬਾਈ ਦੇ ਨੌਜਵਾਨ ਸੁਖਪਾਲ ਸਿੰਘ ਜੋ ਪਿਛਲੇ 11 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ। ਨੌਜਵਾਨ ਦੀ ਐਕਸੀਡੇੰਟ ਨਾਲ ਅਚਾਨਕ ਮੌਤ ਹੋ ਗਈ। ਜਿਸ ਕਰਕੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਨੌਜਵਾਨ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਜੇ ਤੱਕ ਉਸ ਦੇ ਘਰ ਕੋਈ ਬੱਚਾ ਨਹੀਂ ਹੋਇਆ।ਫੌਜ ਵਿਚ ਉਸਦੇ ਨਾਲ ਸੇਵਾਵਾਂ ਦੇਣ ਵਾਲੇ ਅਫਸਰਾਂ ਦਾ ਕਹਿਣਾ ਕਿ ਨੋਜਵਾਨ ਬਹਾਦਰ, ਦਿਮਾਗ ਪੱਖੋਂ ਬੇਹੱਦ ਸਫ਼ਲ ਇਹ ਫੌਜੀ ਨੌਜਵਾਨ ਹਰ ਸਮੇਂ ਤਿਆਰ ਬਰ ਤਿਆਰ ਰਹਿੰਦਾ ਸੀ।
ਸਾਬਕਾ ਅਧਿਕਾਰੀਆਂ ਨੇ ਜਿਨ੍ਹਾਂ ਨੇ ਉਸ ਨਾਲ ਕਈ ਸਾਲ ਕੰਮ ਕੀਤਾ, ਨੌਜਵਾਨ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ 19 ਸਿੱਖ ਰੈਜਮੈਂਟ ਵਿਚ ਇਨ੍ਹੀਂ ਦਿਨੀਂ ਫਿਰੋਜ਼ਪੁਰ ਡਿਊਟੀ ਕਰਨ ਵਾਲੇ ਨੌਜਵਾਨ ਦੀ ਮੌਤ ਨਾਲ ਜੇ ਭਾਰਤੀ ਫੌਜ ਨੂੰ ਘਾਟਾ ਪਿਆ ਹੈ ਨੌਜਵਾਨ ਦੀ ਮੌਤ ਪਿੰਡ ਵਾਸੀਆਂ ਲਈ ਬਹੁਤ ਵੱਡਾ ਸਦਮਾ ਅਤੇ ਘਾਟਾ ਵੀ ਹੈ। ਅਧਿਕਾਰੀਆਂ ਨੇ ਸੁਖਪਾਲ ਸਿੰਘ ਵੱਲੋਂ ਅੱਤਵਾਦ ਵਿਰੁੱਧ ਲੜੀਆਂ ਲੜਾਈਆਂ ਦੀ ਵੀ ਪ੍ਰਸ਼ੰਸ਼ਾ ਕੀਤਾ।
ਸਾਰੇ ਪਿੰਡ ਵਾਸੀਆਂ ਨੇ ਜਿਥੇ ਨੌਜਵਾਨ ਸੁਖਪਾਲ ਸਿੰਘ ਦੇ ਸਦੀਵੀ ਵਿਛੋੜੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਨੌਜਵਾਨ ਦੀ ਮੌਤ ਦਾ ਘਾਟਾ ਉਸਦੇ ਆਪਣੇ ਪਰਵਾਰ ਨੂੰ ਹੀ ਨਹੀਂ ਸਗੋਂ ਸਮੁੱਚੇ ਪਿੰਡ ਵਾਸੀਆਂ ਨੂੰ ਵੀ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੁਖਪਾਲ ਸਿੰਘ ਦੀ ਵਿਧਵਾ ਪਤਨੀ ਨੂੰ ਸਰਕਾਰੀ ਨੌਕਰੀ ਦੇ ਨਾਲ-ਨਾਲ ਪਰਿਵਾਰ ਦੀ ਆਰਥਕ ਮਦਦ ਕੀਤੀ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Death, Indian Army, Muktsar, Punjab