ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਹਲਕੀ ਬਾਰਿਸ਼ ਅਤੇ ਚੱਲੀਆਂ ਤੇਜ ਹਵਾਵਾਂ ਕਾਰਨ ਕਣਕ ਦੀ ਪੱਕਣ ਕਿਨਾਰੇ ਆਈ ਫਸਲ ਧਰਤੀ 'ਤੇ ਡਿੱਗ ਪਈ। ਕਿਸਾਨਾਂ ਅਨੁਸਾਰ ਇਸ ਨਾਲ 50 ਪ੍ਰਤੀਸ਼ਤ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਮੀਂਹ ਦੇ ਨਾਲ ਚੱਲੀਆਂ ਹਵਾਵਾਂ ਕਾਰਨ ਕਣਕ ਦੀ ਫਸਲ ਡਿੱਗੀ ਹੈ ਅਤੇ ਹੁਣ ਕੰਬਾਇਨ ਨਾਲ ਕਟਾਈ ਸਮੇਂ ਇਸ ਫਸਲ ਦੇ ਦਾਣੇ ਘੱਟ ਨਿਕਲਣਗੇ। ਇਸ ਨਾਲ ਵੱਡਾ ਨੁਕਸਾਨ ਹੋਇਆ।
ਉਧਰ ਖੇਤੀਬਾੜੀ ਵਿਭਾਗ ਦਾ ਕਹਿਣਾ ਕਿ ਕਣਕ ਦੀ ਫਸਲ ਲਈ ਵਧਿਆ ਤਾਪਮਾਨ ਮਾੜਾ ਸੀ ਹੁਣ ਬਾਰਿਸ਼ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ। ਜਿਸ ਜਗ੍ਹਾ ਕਣਕ ਨੂੰ ਪਾਣੀ ਲੱਗਿਆ ਹੋਇਆ ਸੀ ਉਥੇ ਕੁਝ ਫਸਲ ਡਿੱਗੀ ਹੈ । ਇਸ ਸਬੰਧੀ ਆਉਂਦੇ ਦਿਨਾਂ 'ਚ ਫੀਲਡ ਅਫਸਰਾਂ ਤੋਂ ਜਾਂਚ ਕਰਵਾਈ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer, Muktsar, Muktsar news