Home /muktsar /

AAP ਵੱਲੋਂ ਰਾਜ ਸਭਾ ਮੈਂਬਰਾਂ ਦੀ ਚੋਣ 'ਤੇ ਸਾਬਕਾ ਮੁੱਖ ਮੰਤਰੀ ਨੇ ਚੁੱਕੇ ਵੱਡੇ ਸਵਾਲ  

AAP ਵੱਲੋਂ ਰਾਜ ਸਭਾ ਮੈਂਬਰਾਂ ਦੀ ਚੋਣ 'ਤੇ ਸਾਬਕਾ ਮੁੱਖ ਮੰਤਰੀ ਨੇ ਚੁੱਕੇ ਵੱਡੇ ਸਵਾਲ  

ਆਪ

ਆਪ ਵੱਲੋਂ ਰਾਜ ਸਭਾ ਮੈਂਬਰਾਂ ਦੀ ਚੋਣ ਤੇ ਸਾਬਕਾ ਮੁੱਖ ਮੰਤਰੀ ਨੇ ਚੁੱਕੇ ਵੱਡੇ ਸਵਾਲ  

ਸ੍ਰੀ ਮੁਕਤਸਰ ਸਾਹਿਬ: ਅੱਜ ਦੂਜੇ ਦਿਨ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਲੰਬੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਗਏ ਸਨ। ਚੋਣ ਨਤੀਜਿਆਂ ਉਪਰੰਤ ਉਹ ਲੰਬੀ ਹਲਕੇ ਦੇ ਪਿੰਡਾਂ ਦੇ ਦੌਰੇ 'ਤੇ ਹਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦਾ ਲੰਬੀ ਨਾਲ ਸਬੰਧ ਰਾਜਸੀ ਨਹੀਂ ਬਲਕਿ ਪਰਵਾਰਿਕ ਹੈ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: ਅੱਜ ਦੂਜੇ ਦਿਨ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਲੰਬੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਗਏ ਸਨ। ਚੋਣ ਨਤੀਜਿਆਂ ਉਪਰੰਤ ਉਹ ਲੰਬੀ ਹਲਕੇ ਦੇ ਪਿੰਡਾਂ ਦੇ ਦੌਰੇ 'ਤੇ ਹਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦਾ ਲੰਬੀ ਨਾਲ ਸਬੰਧ ਰਾਜਸੀ ਨਹੀਂ ਬਲਕਿ ਪਰਵਾਰਿਕ ਹੈ।

    ਉਹਨਾਂ ਇਸ ਵਾਰ ਦੇ ਚੋਣ ਨਤੀਜਿਆਂ ਨੂੰ ਗਲਤ ਪ੍ਰਾਪੇਗੰਡਾ ਦਾ ਅਸਰ ਦੱਸਿਆ। ਉਹਨਾਂ ਆਪ ਵੱਲੋਂ ਨਿਯੁਕਤ ਕੀਤੇ ਰਾਜਸਭਾ ਮੈਂਬਰਾਂ 'ਤੇ ਸਵਾਲ ਖੜ੍ਹੇ ਕਰਦਿਆ ਕਿਹਾ ਕਿ ਦਿੱਲੀ ਤੋਂ ਰਾਜਸਭਾ ਮੈਂਬਰ ਲਏ ਗਏ ਹਨ, ਜਦਕਿ ਇਹ ਪੰਜਾਬ ਦਾ ਹੱਕ ਸੀ। ਉਹਨਾਂ ਕਿਹਾ ਕਿ ਇਹ ਰਾਜ ਦਿੱਲੀ ਤੋਂ ਚੱਲੇਗਾ ਹੁਣ ਪੰਜਾਬ ਦਾ ਪਾਣੀ ਵੀ ਉਹ ਦਿੱਲੀ ਲੈ ਜਾਣਗੇ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਪੰਜਾਬ ਦੇ ਵਜੀਰ ਨਾਮ ਦੇ ਹਨ ਸਰਕਾਰ ਦਿੱਲੀ ਤੋਂ ਹੀ ਚੱਲੇਗੀ।

    Published by:Rupinder Kaur Sabherwal
    First published:

    Tags: Badal, Muktsar, News18, Punjab