ਕੁਨਾਲ ਧੂੜੀਆ
ਮਲੌਟ ਦੇ ਪਿੰਡ ਦਾਨੇਵਾਲਾ ਦੇ ਗੁਰੂਦੁਆਰਾ ਚਰਨਕਮਲ ਸਹਿਬ ਭੋਰਾ ਸਾਹਿਬ ਵਿਚ ਵਸਾਖੀ ਅਤੇ ਖ਼ਾਲਸਾ ਪੰਥ ਸਾਜਨਾ ਦਿਵਸ ਬਹੁਤ ਸ਼ਰਧਾ ਭਾਵ ਨਾਲ ਮਨਾਇਆ ਗਿਆ। ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਦੀ ਸਮਾਪਤੀ ਦੇ ਭੋਗ ਪਾਏ ਗਏ। ਇਸ ਧਰਮਿਕ ਸਮਾਗਮ ਵਿਚ ਸ੍ਰੀ ਦਰਬਾਰਾ ਸ਼ਹਿਬ ਸ੍ਰੀ ਅੰਮ੍ਰਿਤਸਰ ਸ਼ਹਿਬ ਦੇ ਹਜ਼ੂਰੀ ਰਾਗੀ ਕੁਲਬੀਰ ਸਿੰਘ ਤੋਂ ਇਲਾਵਾ ਬਾਬਾ ਮਨਮੋਹਨ ਸਿੰਘ ਤੇ ਭਾਈ ਗੁਲਾਬ ਸਿੰਘ ਨੇ ਸੰਗਤਾਂ ਸਿੱਖ ਇਤਿਹਾਸ ਤੋਂ ਜਾਣੂ ਕਰਾਉਂਦੇ ਹੋਏ ਸਿੱਖ ਇਤਿਹਾਸ ਨਾਲ ਜੋੜਿਆ।
ਜਿਥੇ ਇਲਾਕੇ ਭਰ ਦੀਆ ਸੰਗਤਾਂ ਨੇ ਸ਼ਿਰਕਤ ਕੀਤੀ ਉਥੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਹਲਕਾਂ ਲੰਬੀ ਤੋ ਵਦਾਇਕ ਗੁਰਮੀਤ ਸਿੰਘ ਖੁੱਡੀਆ ਨੇ ਵਸੇਸ਼ ਤੋਰ 'ਤੇ ਹਾਜਰੀ ਲਗਵਾਈ। ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਸਾਖੀ ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਣਾ ਨੇ ਗੁਰ ਸ਼ਹਿਬ ਦੇ ਪਾਏ ਪੂਰਨਿਆਂ 'ਤੇ ਚਲਣ ਲਈ ਪ੍ਰੇਰਿਤ ਕੀਤਾ ।ਦੂਸਰੇ ਪਾਸੇ ਗੁਰਦੁਆਰਾ ਚਰਨਕਮਲ ਭੋਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤਾਂ ਨੂੰ ਗੁਰੂ ਸ਼ਹਿਬ ਦੇ ਦਿੱਤੇ ਉਪਦੇਸ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਆਈਆਂ ਅਲੱਗ ਅਲੱਗ ਰਾਜਨੀਤਕ ਸਖਸ਼ੀਅਤਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।