ਕੁਨਾਲ ਧੂੜੀਆ
ਮਲੋਟ- ਪੰਜਾਬ ਸਰਕਾਰ ਵੱਲੋਂ ਅੱਜ ਜਿਥੇ ਸਾਰੇ ਸੂਬੇ ਵਿਚ 500 ਮੁਹੱਲਾ ਕਲੀਨਿਕ ਲੋਕਾਂ ਦੇ ਸਪੁੱਰਦ ਕੀਤੇ, ਉਥੇ ਮਲੋਟ ਵਿਖੇ ਵੀ ਕੈਂਪ ਖੇਤਰ ਵਿਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਇਕ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਕੇ ਲੋਕਾਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਡਾ ਬਲਜੀਤ ਕੌਰ ਨੇ ਕਿਹਾ ਕਿ 500 ਮੁਹੱਲਾ ਕਲਿਨਕ ਲੋਕਾਂ ਦੇ ਸਪੁਰਦ ਕਰਨ ਦੇ ਨਾਲ-ਨਾਲ 43 ਕਿਸਮ ਦੇ ਲੈਬ ਟੈਸਟ ਵੀ ਮੁਫ਼ਤ ਕੀਤੇ ਜਾਣ ਤੋਂ ਇਲਾਵਾ 100 ਕਿਸਮ ਦੀਆਂ ਦਵਾਈਆਂ ਵੀ ਜਲਦੀ ਕਲੀਨਿਕ ਵਿੱਚ ਪਹੁੰਚ ਜਾਣਗੀਆਂ।
ਇਸ ਮੌਕੇ ਉਹਨਾਂ ਡਾਕਟਰਾਂ ਦੀ ਘਾਟ ਵੀ ਪੂਰੀ ਹੋਣ ਦਾ ਦਾਅਵਾ ਕੀਤਾ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੀ ਸਕੀਮ ਵਿਚ ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਕੇ ਕਲੀਨਿਕ ਬਣਾਏ ਜਾਣਗੇ ਅਤੇ ਫਿਰ ਜੇ ਲੋੜ ਪਈ ਤਾਂ ਨਵੀਆਂ ਇਮਾਰਤਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਮੌਕੇ ਪਿੰਡਾਂ ਵਿੱਚ ਡਿਸਪੈਂਸਰੀਆਂ ਦੀ ਥਾਂ ਕਲੀਨਿਕ ਬਣਾਏ ਜਾਣ ਦੇ ਵਿਰੋਧ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਕੋਈ ਮਸਲਾ ਉਹਨਾਂ ਦੇ ਧਿਆਨ ਵਿੱਚ ਆਵੇਗਾ ਤਾਂ ਉਹ ਜ਼ਰੂਰ ਵਿਚਾਰ ਕਰਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, AAP Punjab, Mohalla clinics, Muktsar, Punjab