Home /News /muktsar /

ਲੰਬੀ: ਇਹ ਕਿਸਾਨ ਬਣਿਆ ਮਿਸਾਲ, ਇਸ ਖੇਤੀ ਨਾਲ ਕਮਾ ਰਿਹਾ ਹੈ ਲੱਖਾਂ ਰੁਪਏ

ਲੰਬੀ: ਇਹ ਕਿਸਾਨ ਬਣਿਆ ਮਿਸਾਲ, ਇਸ ਖੇਤੀ ਨਾਲ ਕਮਾ ਰਿਹਾ ਹੈ ਲੱਖਾਂ ਰੁਪਏ

ਲੰਬੀ: ਇਹ ਕਿਸਾਨ ਬਣਿਆ ਮਿਸਾਲ, ਇਸ ਖੇਤੀ ਨਾਲ ਕਮਾ ਰਿਹਾ ਹੈ ਲੱਖਾਂ ਰੁਪਏ

ਲੰਬੀ: ਇਹ ਕਿਸਾਨ ਬਣਿਆ ਮਿਸਾਲ, ਇਸ ਖੇਤੀ ਨਾਲ ਕਮਾ ਰਿਹਾ ਹੈ ਲੱਖਾਂ ਰੁਪਏ

ਲੰਬੀ ਹਲਕੇ ਦੇ ਇੱਕ ਅਗਾਂਹਵਧੂ ਕਿਸਾਨ ਨੇ ਝੋਨੇ ਅਤੇ ਨਰਮੇਂ ਦੇ ਫ਼ਸਲੀ ਚੱਕਰ 'ਚੋ ਬਾਹਰ ਨਿੱਕਲ ਕੇ ਬਦਲਵੀਂ ਫ਼ਸਲ 'ਅੰਜੀਰ' ਦੇ ਬਾਗ਼ ਤੋਂ ਲੱਖਾਂ ਰੂਪਏ ਦੀ ਆਮਦਨੀ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਪਿੰਡ ਪੰਜਾਵਾ ਦੇ ਕਿਸਾਨ ਟਹਿਲ ਸਿੰਘ ਨੇ ਦੱਸਿਆ ਕਿ ਉਸਨੇ ਨਰਮੇਂ ਅਤੇ ਝੋਨੇ ਦੀ ਫ਼ਸਲ ਤੋਂ ਕੋਈ ਬਹੁਤੀ ਆਮਦਨੀ ਨਾ ਹੁੰਦੀ ਦੇਖ, ਬਦਲਵੀਂ ਅਤੇ ਮੌਸਮ ਦੇ ਅਨੁਕੂਲ ਖੇਤੀ ਕਰਨ ਦਾ ਮਨ ਬਣਾਇਆ।

ਹੋਰ ਪੜ੍ਹੋ ...
  • Share this:

ਲੰਬੀ: ਲੰਬੀ ਹਲਕੇ ਦੇ ਇੱਕ ਅਗਾਂਹਵਧੂ ਕਿਸਾਨ ਨੇ ਝੋਨੇ ਅਤੇ ਨਰਮੇਂ ਦੇ ਫ਼ਸਲੀ ਚੱਕਰ 'ਚੋ ਬਾਹਰ ਨਿੱਕਲ ਕੇ ਬਦਲਵੀਂ ਫ਼ਸਲ 'ਅੰਜੀਰ' ਦੇ ਬਾਗ਼ ਤੋਂ ਲੱਖਾਂ ਰੂਪਏ ਦੀ ਆਮਦਨੀ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਪਿੰਡ ਪੰਜਾਵਾ ਦੇ ਕਿਸਾਨ ਟਹਿਲ ਸਿੰਘ ਨੇ ਦੱਸਿਆ ਕਿ ਉਸਨੇ ਨਰਮੇਂ ਅਤੇ ਝੋਨੇ ਦੀ ਫ਼ਸਲ ਤੋਂ ਕੋਈ ਬਹੁਤੀ ਆਮਦਨੀ ਨਾ ਹੁੰਦੀ ਦੇਖ, ਬਦਲਵੀਂ ਅਤੇ ਮੌਸਮ ਦੇ ਅਨੁਕੂਲ ਖੇਤੀ ਕਰਨ ਦਾ ਮਨ ਬਣਾਇਆ। ਉਸਨੇ 20-21 ਮਹੀਨੇ ਪਹਿਲਾਂ ਦੋ ਏਕੜ ਵਿਚ ਅੰਜੀਰ ਦਾ ਬਾਗ ਲਗਾਇਆ।

ਕਿਸਾਨ ਨੇ ਦੱਸਿਆ ਕਿ ਉਸਨੂੰ ਪ੍ਰਤੀ ਏਕੜ ਔਸਤਨ 3 ਤੋਂ 4 ਲੱਖ ਦੀ ਆਮਦਨੀ ਹੋਈ ਹੈ। ਜਦਕਿ ਉਸਦੇ ਬੂਟੇ ਵੀ ਘੱਟ ਸਨ, ਜੇਕਰ ਬੂਟੇ ਬਾਗਬਾਨੀ ਵਿਭਾਗ ਦੀ ਸਿਫਾਰਸ਼ ਅਨੁਸਾਰ 380 ਪ੍ਰਤੀ ਏਕੜ ਹੁੰਦੇ ਤਾਂ ਆਮਦਨੀ ਹੋਰ ਵੀ ਵਧ ਜਾਣੀ ਸੀ। ਉਸਨੇ ਦੱਸਿਆ ਕਿ 5-6 ਮਹੀਨੇ ਪਹਿਲਾਂ ਚੰਗੇ ਨਤੀਜਿਆਂ ਕਰਕੇ ਉਸਨੇ ਦੋ ਏਕੜ 'ਅੰਜੀਰ' ਦਾ ਬਾਗ ਹੋਰ ਲਗਾਇਆ ਹੈ। 'ਅੰਜੀਰ' ਨਾਮਕ ਫਰੂਟ ਬਹੁਤ ਹੀ ਗੁਣਕਾਰੀ ਫਰੂਟ ਹੈ ਅਤੇ ਇਹ ਲੋਕਲ ਅਤੇ ਅੰਤਰਰਾਜੀ ਬਜ਼ਾਰ ਵਿੱਚ ਬਹੁਤ ਮਹਿੰਗਾ ਵਿਕਦਾ ਹੈ।

ਜਿਥੋਂ ਤੱਕ ਮਾਰਕਿਟਿੰਗ ਦਾ ਸਵਾਲ ਹੈ, ਅਬੋਹਰ ਦੀ ਇਕ ਕੰਪਨੀ ਨਾਲ ਉਨ੍ਹਾਂ ਦਾ ਕੰਟਰੈਕਟ ਹੈ, ਦੋ ਖੁੱਦ ਹੀ ਫਰੂਟ ਤੋੜਕੇ ਲੈ ਜਾਂਦੇ ਹਨ ,ਜਿਸਦੀ ਅਦਾਇਗੀ ਉਹ 15 ਤੋਂ 20 ਦਿਨਾਂ ਵਿੱਚ ਕਰ ਦਿੰਦੇ ਹਨ। ਉਨ੍ਹਾਂ ਨੇ ਹੋਰਨਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਫ਼ਸਲ 'ਤੇ ਮਿਹਨਤ ਵੀ ਘੱਟ ਕਰਨੀ ਪੈਂਦੀ ਹੈ ਤੇ ਆਮਦਨੀ ਝੋਨੇ ਅਤੇ ਨਰਮੇਂ ਤੋਂ ਵੀ ਲਗਭਗ ਦੋਗੁਣੀ ਹੁੰਦੀ ਹੈ। ਕਿਸਾਨ ਇਕ ਵਾਰ ਇਸ ਫ਼ਸਲ ਦਾ ਤਜਰਬਾ ਜ਼ਰੂਰ ਕਰਨ।

Published by:Drishti Gupta
First published:

Tags: Farmer, Farming ideas, Farming tips, Organic farming, Punjab