ਕੁਨਾਲ ਧੂੜੀਆ
Job requirements: ਨਿਰੋਲ ਮੈਰਿਟ ਅਧਾਰ ਤੇ ਰੱਖੇ ਜਾਣਗੇ ਸਫਾਈ ਸੇਵਕ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵੱਲੋਂ ਸਫਾਈ ਸੇਵਕਾਂ ਦੀ ਭਰਤੀ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਇਸ ਸਬੰਧੀ ਗੱਲਬਾਤ ਕਰਦਿਆ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਨੇ ਕਿਹਾ ਕਿ ਸ਼ਹਿਰ ਵਿਚ ਸਫਾਈ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ 80 ਹੋਰ ਸਫਾਈ ਸੇਵਕਾਂ ਦੀ ਠੇਕਾ ਅਧਾਰਿਤ ਭਰਤੀ ਕੀਤੀ ਜਾਣੀ ਹੈ। ਜਿਸ ਲਈ 680 ਵਿਅਕਤੀ ਇੰਟਰਵਿਊ ਦੇ ਗਏ ਹਨ ਅਤੇ ਜੋ ਗੈਰਹਾਜ਼ਰ ਸਨ ਉਹਨਾਂ ਨੂੰ ਨੋਟਿਸ ਦੇ ਕੇ ਇਕ ਮੌਕਾ ਦਿੱਤਾ ਗਿਆ ਹੈ। ਇਸ ਭਰਤੀ ਲਈ ਸਿੱਖਿਆ, ਸਿਹਤ ਅਤੇ ਨਗਰ ਕੌਂਸਲ ਦੇ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ। ਇਹ ਭਰਤੀ ਨਿਰੋਲ ਮੈਰਿਟ ਅਧਾਰ 'ਤੇ ਹੋਵੇਗੀ। ਸ਼ਹਿਰ ਵਿਚ ਜੋ ਕੁਝ ਦਲਾਲ ਕਿਸਮ ਦੇ ਲੋਕ ਇਸ ਸਬੰਧੀ ਅਫਵਾਹ ਫੈਲਾ ਰਹੇ ਉਹ ਗਲਤ ਹਨ ਇਸ ਭਰਤੀ ਵਿਚ ਨਿਰੋਲ ਮੈਰਿਟ ਬਣੇਗੀ। ਜੇਕਰ ਕੋਈ ਦਲਾਲ ਕਿਸਮ ਦਾ ਵਿਅਕਤੀ ਇਸ ਸਬੰਧੀ ਨੌਜਵਾਨਾਂ ਨੂੰ ਗਲਤ ਢੰਗ ਨਾਲ ਭਰਤੀ ਕਰਵਾਉਣ ਦੀ ਗੱਲ ਕਰਦਾ ਤਾਂ ਕਾਰਜ ਸਾਧਕ ਅਫ਼ਸਰ ਅਨੁਸਾਰ ਉਹ ਨੌਜਵਾਨ ਨਗਰ ਕੌਂਸਲ ਦਫਤਰ ਸੰਪਰਕ ਕਰ ਸਕਦੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।