ਕੁਨਾਲ ਧੂੜੀਆ
ਗਿੱਦੜਬਾਹਾ- ਸਰਕਾਰੀ ਬੱਸ ਦੇ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਤਿੰਨ ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਘਟਨਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਦੀ ਹੈ। ਗਿੱਦੜਬਾਹਾ ਵਾਸੀ ਹਰਫੂਲ ਕੁਮਾਰ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ ਵਿਚ ਬਤੌਰ ਕੰਡਕਟਰ ਕੰਮ ਕਰਦਾ ਅਤੇ ਜਦੋਂ ਉਹ ਡਿਊਟੀ 'ਤੇ ਬਠਿੰਡਾ ਜਾਣ ਲਈ ਗਿੱਦੜਬਾਹਾ ਵਿਖੇ ਸਵੇਰੇ 3.40 'ਤੇ ਖੜਾ ਸੀ ਤਾਂ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ ਅਤੇ ਉਸ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਬੈਗ ਖੋਹ ਕੇ ਲੈ ਗਏ।
ਇਹ ਸਾਰੀ ਘਟਨਾ ਸੀ ਸੀ ਟੀ ਵੀ ਵਿਚ ਕੈਦ ਹੋ ਗਈ। ਪੁਲਿਸ ਅਨੁਸਾਰ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਲਦ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਧਰ ਇਸ ਮਾਮਲੇ ਨਾਲ ਸ਼ਹਿਰ ਵਿਚ ਹੋਰ ਡਰ ਦਾ ਮਾਹੌਲ ਹੈ ਕਿਉਕਿ ਗਿੱਦੜਬਾਹਾ ਵਿਚ ਆਏ ਦਿਨ ਅਜਿਹੀਆਂ ਘਟਨਾਵਾਂ ਹੋ ਰਹੀਆ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।