Home /News /muktsar /

ਪਹਿਲਾਂ ਦੁਕਾਨ ਦੀ ਕੀਤੀ ਭੰਨ ਤੋੜ, ਫਿਰ ਦੁਕਾਨਦਾਰ 'ਤੇ 16 ਬਦਮਾਸ਼ਾਂ ਨੇ ਕੀਤਾ ਹਮਲਾ

ਪਹਿਲਾਂ ਦੁਕਾਨ ਦੀ ਕੀਤੀ ਭੰਨ ਤੋੜ, ਫਿਰ ਦੁਕਾਨਦਾਰ 'ਤੇ 16 ਬਦਮਾਸ਼ਾਂ ਨੇ ਕੀਤਾ ਹਮਲਾ

ਪਹਿਲਾਂ ਦੁਕਾਨ ਦੀ ਕੀਤੀ ਭੰਨ ਤੋੜ, ਫਿਰ ਦੁਕਾਨਦਾਰ 'ਤੇ 16 ਬਦਮਾਸ਼ਾਂ ਨੇ ਕੀਤਾ ਹਮਲਾ

ਪਹਿਲਾਂ ਦੁਕਾਨ ਦੀ ਕੀਤੀ ਭੰਨ ਤੋੜ, ਫਿਰ ਦੁਕਾਨਦਾਰ 'ਤੇ 16 ਬਦਮਾਸ਼ਾਂ ਨੇ ਕੀਤਾ ਹਮਲਾ

ਮਲੋਟ ਦੇ ਇੰਦਰਾ ਰੋਡ 'ਚ ਗੈਸ ਚੁੱਲਿਆਂ ਦੀ ਦੁਕਾਨ 'ਤੇ ਬਦਮਾਸ਼ਾਂ ਦੀ ਦਹਸ਼ਤ ਦੇਖਣ ਨੂੰ ਮਿਲੀ। ਜਾਣਕਾਰੀ ਮੁਤਾਬਿਕ ਬਦਮਾਸ਼ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ਤੇ ਹਮਲਾ ਕਰ ਦਿੱਤਾ। ਇਸਦੇ ਨਾਲ ਹੀ ਦੁਕਾਨ ਦੇ ਸਮਾਨ ਦੀ ਭੰਨ ਤੋੜ ਵੀ ਕੀਤੀ। ਇਸ ਘਟਨਾਂ ਦੇ ਰੋਸ ਵਿਚ ਇੰਦਰਾਗਾਧੀਂ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤਾ।

ਹੋਰ ਪੜ੍ਹੋ ...
  • Share this:

ਚੇਤਨ ਭੂਰਾ

ਮਲੋਟ: ਮਲੋਟ ਦੇ ਇੰਦਰਾ ਰੋਡ 'ਚ ਗੈਸ ਚੁੱਲਿਆਂ ਦੀ ਦੁਕਾਨ 'ਤੇ ਬਦਮਾਸ਼ਾਂ ਦੀ ਦਹਸ਼ਤ ਦੇਖਣ ਨੂੰ ਮਿਲੀ। ਜਾਣਕਾਰੀ ਮੁਤਾਬਿਕ ਬਦਮਾਸ਼ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ਤੇ ਹਮਲਾ ਕਰ ਦਿੱਤਾ। ਇਸਦੇ ਨਾਲ ਹੀ ਦੁਕਾਨ ਦੇ ਸਮਾਨ ਦੀ ਭੰਨ ਤੋੜ ਵੀ ਕੀਤੀ। ਇਸ ਘਟਨਾਂ ਦੇ ਰੋਸ ਵਿਚ ਇੰਦਰਾਗਾਧੀਂ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤਾ। ਜਖ਼ਮੀ ਦੁਕਾਨਦਾਰ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ।

ਜਖ਼ਮੀਆਂ ਨੂੰ ਰਕੇਸ਼ ਕੁਮਾਰ ਉਰਫ ਬੱਗੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਬੈਠਾ ਸੀ, ਅਚਾਨਕ 15-16 ਲੜਕੇ ਜਿਨ੍ਹਾਂ ਦੇ ਹੱਥਾਂ ਵਿਚ ਤਲਵਾਰ ਅਤੇ ਕਾਪੇ ਸੀ। ਬਦਮਾਸ਼ ਦੁਕਾਨ ਤੇ ਆਏ 'ਤੇ ਦੁਕਾਨ ਦੇ ਬਾਹਰ ਖੜੇ ਵਾਹਨਾਂ ਦੀ ਤੋੜ ਭੰਨ ਕਰਨ ਲੱਗੇ। ਬਦਮਾਸ਼ਾਂ ਵੱਲੋਂ ਉਸਦੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸਦੇ ਗੁੱਟ ਸਮੇਤ ਸਰੀਰ ਤੇ ਗੰਭੀਰ ਚੋਟਾਂ ਆਈਆਂ।

ਦੁਕਾਨਦਾਰ ਦਾ ਕਹਿਣਾ ਕਿ ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਲੜਕਿਆਂ ਦੀ ਲੜਾਈ ਉਸਦੇ ਗੁਆਂਡੀ ਦੁਕਾਨਦਾਰ ਨਾਲ ਸੀ ਜਿਹੜਾ ਡਰਦਾ ਉਸਦੀ ਦੁਕਾਨ ਅੰਦਰ ਵੜ ਗਿਆ। ਉਹ ਦੁਕਾਨਦਾਰ ਤਾਂ ਪੋੜੀਆਂ ਉਪਰ ਚੜਕੇ ਭੱਜ ਗਿਆ ਪਰ ਹਮਲਾਵਾਰਾਂ ਨੇ ਉਸਦੇ ਸਮਾਨ ਦੀ ਤੋੜਭੰਨ ਕੀਤੀ ਅਤੇ ਉਸਨੂੰ ਜਖ਼ਮੀ ਕਰ ਦਿੱਤਾ। ਉਧਰ ਬਜਾਰ ਵਾਲਿਆਂ ਨੇ ਇਕੱਠੇ ਹੋਕੇ ਮਾਮਲੇ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਡੀ.ਐਸ.ਪੀ.ਮਲੋਟ ਬਲਕਾਰ ਸਿੰਘ ਸੰਧੂ ਨੇ ਇੰਦਰਾ ਰੋਡ ਤੇ ਪਹੁੰਚ ਕੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

Published by:Drishti Gupta
First published:

Tags: Muktsar, Punjab