Home /muktsar /

ਕੋਵਿਡ ਸਰਵੇ ਤੋਂ ਇਨਕਾਰੀ ਹੋਏ ਆਂਗਨਵਾੜੀ ਵਰਕਰਾਂ ਵੱਲੋਂ ਰੋਸ ਮੁਜ਼ਾਹਰਾ

ਕੋਵਿਡ ਸਰਵੇ ਤੋਂ ਇਨਕਾਰੀ ਹੋਏ ਆਂਗਨਵਾੜੀ ਵਰਕਰਾਂ ਵੱਲੋਂ ਰੋਸ ਮੁਜ਼ਾਹਰਾ

ਕੋਰੋਨਾ

ਕੋਰੋਨਾ ਸਰਵੇ ਮਾਮਲੇ 'ਚ ਆਂਗਣਵਾੜੀ ਵਰਕਰਾਂ ਕੀਤੀ ਮੰਗ 

ਜ਼ਿਕਰਯੋਗ ਹੈ ਕਿ ਸਮੂਹ ਫਰੰਟ ਲਾਈਨ ਵਰਕਰ ਦੇ ਰਿਸਕ ਕਵਰ ਬੀਮਾ ਵਿਚ ਕਵਰ ਕੀਤੇ ਗਏ ਹਨ ਪਰ ਇੱਥੇ ਆਂਗਨਵਾੜੀ ਵਰਕਰ ਹੈਲਪਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਕਿਸੇ ਵੀ ਕੋਵਿਡ ਰਿਸਕ ਕਵਰ ਬੀਮਿਆਂ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ ।

  • Share this:

    ਕੁਨਾਲ ਧੂੜੀਆ

    ਸ਼੍ਰੀ ਮੁਕਤਸਰ ਸਾਹਿਬ: ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਹਰਿਆਣਾ ਸਰਕਾਰ ਦਾ ਪੁਤਲਾ ਸਾੜ ਕੇ ਹਰਿਆਣਾ ਆਂਗਣਵਾੜੀ ਵਰਕਰ ਹੈਲਪਰ ਦਾ ਸਮਰਥਨ ਕੀਤਾ ਗਿਆ ਉਥੇ ਹੀ ਉਹਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਮੰਗ ਕੀਤੀ ਕਿ ਕੋਵਿਡ ਵੈਕਸੀਨ ਲਈ ਸਰਵੇ ਕਰਨ ਲਈ ਉਹਨਾਂ ਤੇ ਜਬਰੀ ਦਬਾਅ ਬਣਾਇਆ ਜਾ ਰਿਹਾ ਹੈ ।

    ਜ਼ਿਕਰਯੋਗ ਹੈ ਕਿ ਸਮੂਹ ਫਰੰਟ ਲਾਈਨ ਵਰਕਰ ਦੇ ਰਿਸਕ ਕਵਰ ਬੀਮਾ ਵਿਚ ਕਵਰ ਕੀਤੇ ਗਏ ਹਨ ਪਰ ਇੱਥੇ ਆਂਗਨਵਾੜੀ ਵਰਕਰ ਹੈਲਪਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਕਿਸੇ ਵੀ ਕੋਵਿਡ ਰਿਸਕ ਕਵਰ ਬੀਮਿਆਂ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ ।

    ਉਨ੍ਹਾਂ ਨੇ ਕਿਹਾ ਕਿ ਸਾਨੂੰ ਕੰਮ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਪਹਿਲਾਂ ਵਰਕਰਾਂ ਹੈਲਪਰਾਂ ਨੂੰ ਵੀ ਰਿਸਕ ਕਵਰ ਬੀਮਾ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੂੰ ਲਪੇਟ ਵਿੱਚ ਆਉਣ 'ਤੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਸੇਫਟੀ ਕਿੱਟਾਂ ਦਿੱਤੀਆਂ ਜਾਣ ਅਤੇ ਇਸ ਦਾ ਬਣਦਾ ਇਨਸੈਂਟਿਵ ਵਰਕਰ ਹੈਲਪਰ ਨੂੰ ਵੀ ਦਿੱਤਾ ਜਾਵੇ ।

    Published by:Amelia Punjabi
    First published:

    Tags: Corona, Corona vaccine, COVID-19, Muktsar, News, Punjab