Home /muktsar /

ਇਸ ਸੰਸਥਾ ਵੱਲੋਂ 40 ਪਿੰਡਾਂ 'ਚ ਲਗਾਏ ਜਾਣਗੇ ਪੀਣ ਵਾਲੇ ਪਾਣੀ ਦੇ ਆਰ ਓ ਪਲਾਂਟ  

ਇਸ ਸੰਸਥਾ ਵੱਲੋਂ 40 ਪਿੰਡਾਂ 'ਚ ਲਗਾਏ ਜਾਣਗੇ ਪੀਣ ਵਾਲੇ ਪਾਣੀ ਦੇ ਆਰ ਓ ਪਲਾਂਟ  

ਇਸ

ਇਸ ਸੰਸਥਾ ਵੱਲੋਂ 40 ਪਿੰਡਾਂ 'ਚ ਲਗਾਏ ਜਾਣਗੇ ਪੀਣ ਵਾਲੇ ਪਾਣੀ ਦੇ ਆਰ ਓ ਪਲਾਂਟ  

ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਜੋਤੀ ਫਾਊਂਡੇਸ਼ਨ ਅਤੇ ਖ਼ਾਲਸਾ ਏਡ ਵੱਲੋਂ ਅੱਜ ਪਿੰਡ ਬਾਮ ਵਿਖੇ ਪੀਣ ਵਾਲੇ ਪਾਣੀ ਦੇ ਆਰ ਓ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਪਹੁੰਚੇ। ਗੱਲਬਾਤ ਦੌਰਾਨ ਜੋਤੀ ਫਾਊਂਡੇਸ਼ਨ ਦੇ ਫਾਊਂਡਰ ਅਜੀਤ ਬਰਾੜ ਨੇ ਦੱਸਿਆ ਕਿ ਜੋਤੀ ਫਾਊਂਡੇਸ਼ਨ ਇਸ ਖੇਤਰ ਵਿੱਚ ਕੈਂਸਰ ਅਤੇ ਪਾਣੀ ਦੀ ਸਮੱਸਿਆ 'ਤੇ ਕੰਮ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਮਲੋਟ- ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਜੋਤੀ ਫਾਊਂਡੇਸ਼ਨ ਅਤੇ ਖ਼ਾਲਸਾ ਏਡ ਵੱਲੋਂ ਅੱਜ ਪਿੰਡ ਬਾਮ ਵਿਖੇ ਪੀਣ ਵਾਲੇ ਪਾਣੀ ਦੇ ਆਰ ਓ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਪਹੁੰਚੇ। ਗੱਲਬਾਤ ਦੌਰਾਨ ਜੋਤੀ ਫਾਊਂਡੇਸ਼ਨ ਦੇ ਫਾਊਂਡਰ ਅਜੀਤ ਬਰਾੜ ਨੇ ਦੱਸਿਆ ਕਿ ਜੋਤੀ ਫਾਊਂਡੇਸ਼ਨ ਇਸ ਖੇਤਰ ਵਿੱਚ ਕੈਂਸਰ ਅਤੇ ਪਾਣੀ ਦੀ ਸਮੱਸਿਆ 'ਤੇ ਕੰਮ ਕਰ ਰਹੀ ਹੈ।

    ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿਚ ਵੱਡੇ ਪੀਣ ਵਾਲੇ ਪਾਣੀ ਦੇ ਆਰ ਓ ਪਲਾਂਟ ਲਗਾਏ ਜਾ ਰਹੇ ਹਨ ਤਾਂ ਜੋ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਆਵੇ ਅਤੇ ਉਨ੍ਹਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਪੰਜ ਲੱਖ ਦੀ ਲਾਗਤ ਨਾਲ ਇਕ ਆਰ ਓ ਪਲਾਂਟ ਲਗਾਇਆ ਜਾ ਰਿਹਾ ਹੈ ਅਤੇ ਉਹ ਚਾਲੀ ਪਿੰਡਾਂ ਵਿੱਚ ਆਰ ਓ ਪਲਾਂਟ ਲਗਾਉਣ ਦਾ ਟੀਚਾ ਲੈ ਕੇ ਚੱਲੇ ਹਨ।

    ਉਨ੍ਹਾਂ ਨੇ ਦੱਸਿਆ ਕਿ ਅੱਜ ਪਿੰਡ ਬਾਮ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਅਤੇ ਇਹ ਤਕਰੀਬਨ ਵੀਹ ਦਿਨਾਂ ਬਾਅਦ ਆਰ ਓ ਪਲਾਂਟ ਸ਼ੁਰੂ ਹੋ ਜਾਵੇਗਾ। ਕੇਵਲ ਉਨ੍ਹਾਂ ਪਿੰਡਾਂ ਵਿੱਚ ਆਰ ਓ ਪਲਾਂਟ ਲਗਾਏ ਜਾ ਰਹੇ ਹਨ ਜਿਥੇ ਜ਼ਮੀਨੀ ਪਾਣੀ ਸਾਫ ਹੈ। ਉਥੇ ਹੀ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਜੋਤੀ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਅਤੇ ਉਨ੍ਹਾਂ ਵੱਲੋਂ ਸੰਸਥਾ ਬਣਦਾ ਯੋਗਦਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉੱਥੇ ਹੀ ਆਉਣ ਵਾਲੇ ਸਮੇਂ 'ਚ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਵੱਖ ਵੱਖ ਯਤਨ ਵੀ ਕੀਤੇ ਜਾਣਗੇ।

    Published by:Drishti Gupta
    First published:

    Tags: Drinking water crisis, Muktsar, Punjab, Water