ਚੇਤਨ ਭੂਰਾ
ਮਲੋਟ: ਮਲੋਟ ਦਾ ਰਹਿਣ ਵਾਲਾ ਬਜ਼ੁਰਗ ਜੋੜਾ ਜਿਸ ਦੇ ਘਰ ਕੋਈ ਔਲਾਦ ਨਾ ਹੋਣ ਕਰਕੇ ਆਪਣਾ ਆਖਰੀ ਜੀਂਵਨ ਦੁੱਖਾਂ ਭਰੀ ਜਿੰਦਗੀ ਵਿਚ ਬਤੀਤ ਕਰ ਰਿਹਾ ਹੈ ਇਹ ਦੋਵੇਂ ਬਿਮਾਰੀਆਂ ਦਾ ਸ਼ਿਕਾਰ ਹੋਣ ਕਰਕੇ ਦੋ ਟਾਈਮ ਦੀ ਰੋਟੀ ਖਾਣਾ ਤਾਂ ਦੂਰ ਦੀ ਗੱਲ ਆਪਣੀਆਂ ਦਵਾਈਆਂ ਲੈਣ ਤੋਂ ਵੀ ਅਸਮਰਥ ਹਨ ।
ਇਹ ਹੈ ਮਲੌਟ ਦੇ ਏਕਤਾ ਨਗਰ ਦਾ ਰਹਿਣ ਵਾਲਾ 70 ਸਾਲਾਂ ਅਜੀਤ ਸਿੰਘ ਜਿਸ ਦੇ ਪਹਿਲਾ ਤੋਂ ਕੋਈ ਔਲਾਦ ਨਹੀਂ ਹੋਈ ਪਹਿਲਾ ਦਾ ਇਹ ਇਕ ਪ੍ਰਾਈਵੇਟ ਡਰਾਈਵਰੀ ਕਰ ਕੇ ਇਹ ਦੋਵੇਂ ਪਤੀ ਪਤਨੀ ਆਪਣਾ ਘਰ ਦਾ ਗੁਜ਼ਾਰਾ ਕਰ ਲੈਦੇ ਸ਼ਨ ਪਰ ਪਿਛਲੇ ਕਰੀਬ 10 ਸਾਲ ਪਹਿਲਾਂ ਹੋਏ ਐਕਸੀਡੈਂਟ ਦਾ ਸ਼ਿਕਾਰ ਹੋਣ ਕਰਕੇ ਕੇ ਕੰਮ ਕਰਨ ਤੋਂ ਅਸਮਰਥ ਹੈ। ਉਨ੍ਹਾਂ ਨੇ ਆਪਣੇ ਦੁੱਖੀ ਭਰੇ ਮਨ ਨਾਲ ਦਸਿਆ ਕਿ ਪਹਿਲਾਂ ਉਹ ਕਰਾਏ ਦੇ ਮਕਾਨ ਵਿਚ ਰਹਿੰਦੇ ਸਨ ਹੁਣ ਕੋਈ ਕੰਮ ਨਾ ਹੋਣ ਕਰਕੇ ਕਰਾਇਆ ਭਰਨਾ ਮੁਸ਼ਕਲ ਸੀ। ਕੁਝ ਲੋਕਾਂ ਨੇ ਮਦਦ ਕੀਤੀ ਤਾਂ ਇਕ ਕਮਰੇ ਬਣਾ ਕੇ ਦੇ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਕਮਰੇ ਦੇ ਕੋਈ ਚਾਰ ਦਿਵਾਰੀ ਨਹੀਂ ਹੈ, ਪਸ਼ੂਆਂ ਨੂੰ ਰੋਕਣ ਲਈ ਕੰਡਿਆਂ ਦਾ ਸਹਾਰਾ ਲਾਇਆ ਹੋਇਆ ਹੈ। ਉਨ੍ਹਾਂ ਨੂੰ ਬੁਢਾਪਾ ਪੈਨਸ਼ਨ ਤਾਂ ਮਿਲਦੀ ਹੈ ਪਰ ਉਸ ਨਾਲ ਤਾਂ ਉਨ੍ਹਾਂ ਦੀ ਦਵਾਈ ਵੀ ਪੂਰੀ ਨਹੀਂ ਆਉਂਦੀ ਕਿਉਕਿ ਉਹ ਦੋਵੇਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹਨ । ਉਨ੍ਹਾਂ ਨੇ ਇਹ ਦਸਿਆ ਕਿ ਉਨ੍ਹਾਂ ਦੀ ਬਜ਼ੁਰਗ ਸੱਸ ਨੂੰ ਵੀ ਕੋਈ ਸੰਭਾਲਣ ਵਾਲਾ ਨਹੀਂ ਉਹ ਵੀ ਉਣਾ ਕੋਲ ਹੀ ਰਹਿ ਰਹੀ ਹੈ। ਬਜ਼ੁਰਗ ਅਜੀਤ ਸਿੰਘ ਨੇ ਸਮਾਜਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣਾ ਰਹਿੰਦਾ ਜੀਂਵਨ ਬਤੀਤ ਕਰ ਸਕਣ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।