Home /muktsar /

Vicky Gounder ਦੇ ਪਿਤਾ ਦੀ ਮੌਤ ਤੋਂ ਬਾਅਦ ਬੋਲੇ ਪਰਿਵਾਰਕ ਮੈਂਬਰ

Vicky Gounder ਦੇ ਪਿਤਾ ਦੀ ਮੌਤ ਤੋਂ ਬਾਅਦ ਬੋਲੇ ਪਰਿਵਾਰਕ ਮੈਂਬਰ

X
ਵਿੱਕੀ

ਵਿੱਕੀ ਗੌਂਡਰ ਦੇ ਪਿਤਾ ਦੀ ਮੌਤ ਤੋਂ ਬਾਅਦ ਬੋਲੇ ਪਰਿਵਾਰਕ ਮੈਂਬਰ

  • Share this:

ਕੁਨਾਲ ਧੂੜੀਆ

ਵਿੱਕੀ ਗੌਂਡਰ ਦੇ ਪਿਤਾ ਦੀ ਮੌਤ ਤੋਂ ਬਾਅਦ ਬੋਲੇ ਪਰਿਵਾਰਕ ਮੈਂਬਰ

ਮਲੋਟ- ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦਾ ਵਾਸੀ ਵਿੱਕੀ ਗੌਂਡਰ ਜਿਸਦੀ 2017 ਵਿਚ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ ਸੀ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮਲੋਟ ਵਿਖੇ ਰੇਲਵੇ ਲਾਇਨ 'ਤੇ ਮਿਲੀ। ਮਹਿਲ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿੱਕੀ ਦੀ ਮੌਤ ਤੋਂ ਬਾਅਦ ਹੀ ਮਹਿਲ ਸਿੰਘ ਵੱਡੇ ਸਦਮੇ ਵਿਚ ਸੀ। ਘਰ ਉਹ ਦਵਾਈ ਲੈ ਕੇ ਆਉਣ ਦਾ ਕਹਿ ਕੇ ਗਿਆ ਪਰ ਉਸਦੀ ਰੇਲਵੇ ਲਾਇਨ ਤੋਂ ਲਾਸ਼ ਹੀ ਮਿਲੀ। ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਫਿਰ ਤੋਂ ਗੈਂਗਸਟਰ ਵਿੱਕੀ ਗੌਂਡਰ ਦੀ ਪੁਲਿਸ ਮੁਕਾਬਲੇ ਵਿਚ ਮੌਤ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਵਿੱਕੀ ਵਧੀਆ ਖਿਡਾਰੀ ਸੀ। ੳਹ ਜੁਲਮ ਦੀ ਦੁਨੀਆਂ ਵਿਚ ਚਲਾ ਗਿਆ, ਉਹ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਉਸ ਨਾਲ ਵੀ ਧੋਖਾ ਹੋਇਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੌਤ ਦਾ ਕਾਰਨ ਟੈਨਸ਼ਨ ਹੀ ਸੀ। ਪਰਿਵਾਰ ਵਿਚ ਹੁਣ ਵਿੱਕੀ ਦੀਆਂ ਦੋ ਭੈਣਾਂ ਅਤੇ ਮਾਂ ਹੀ ਹੈ।

Published by:SURAJ BHARDWAJ
First published:

Tags: Muktsar