ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਬੀਤੇ ਕੁਝ ਦਿਨ ਤੋਂ 1121 ਬਾਸਮਤੀ ਦੀ ਖਰੀਦ ਠੀਕ ਨਾ ਹੋਣ ਕਾਰਨ ਕਿਸਾਨਾਂ ਵਿਚ ਨਿਰਾਸ਼ਾ ਹੈ। ਆਲਮ ਇਹ ਹੈ ਕਿ ਕੁਝ ਕਿਸਾਨ ਮੰਡੀ 'ਚੋਂ ਫਸਲ ਵਾਪਿਸ ਲਿਜਾਉਣ ਲਈ ਮਜਬੂਰ ਹਨ। ਮੰਡੀ 'ਚ ਵਾਪਿਸ ਜਾ ਰਹੇਭਲੇਰੀਆ ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਵੱਲੋਂ ਦਾਣਾ ਮੰਡੀ ਵਿਚੋਂ ਆਪਣੀ ਫ਼ਸਲ ਪਿੰਡ ਵਾਪਸ ਲਿਜਾਈ ਜਾ ਰਹੀ ਹੈ। ਗੱਲਬਾਤ ਦੌਰਾਨ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਪੰਜ ਦਿਨ ਪਹਿਲਾਂ ਉਹ ਆਪਣੀ ਫਸਲ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਖੇ ਪਹੁੰਚਿਆ ਸੀ। ਅੱਜ ਪੰਜ ਦਿਨ ਬੀਤਣ ਬਾਅਦ ਵੀ ਉਸ ਨੂੰ ਆਪਣੀ ਫਸਲ ਪਿੰਡ ਵਾਪਸ ਲਿਜਾਣੀ ਪੈ ਰਹੀ ਹੈ। ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਵਪਾਰੀ ਵੱਲੋਂ ਉਨ੍ਹਾਂ ਦੀ ਫ਼ਸਲ ਦਾ ਹੁਣ ਤੱਕ ਰੇਟ ਨਹੀਂ ਲਗਾਇਆ ਗਿਆ ।ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਆਪਣੀ ਫਸਲ ਵਾਪਸ ਲਿਜਾਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਛੇ ਮਹੀਨੇ ਬਹੁਤ ਤਕਲੀਫਾਂ ਵਿਚੋਂ ਲੰਘ ਆਪਣੀ ਫ਼ਸਲ ਪਾਲਦੇ ਹਨ ਪਰ ਬਾਅਦ ਵਿੱਚ ਫਿਰ ਉਨ੍ਹਾਂ ਨੂੰ ਮੰਡੀ ਵਿਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਧਰ ਇਸ ਮਾਮਲੇ ਵਿਚ ਮਾਰਕਿਟ ਕਮੇਟੀ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਕਿ ਕਿਸਾਨ ਮੰਡੀ ਵਿਚ ਫਸਲ ਦਾ ਪੂਰਾ ਮੁੱਲ ਲੈ ਕੇ ਜਾਣ ਅਤੇ ਕਿਸੇ ਤਰ੍ਹਾ ਦੀ ਸਮੱਸਿਆ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।