ਕੁਨਾਲ ਧੂੜੀਆ,
ਮਲੋਟ- ਕਿਸਾਨ ਸੰਯੁਕਤ ਮੋਰਚੇ ਵਲੋਂ ਹਰਿਆਣਾ ਦੇ ਸਿੰਘੁ ਬਾਰਡਰ 'ਤੇ ਕਰੀਬ ਇਕ ਸਾਲ ਤੋਂ ਲਗਾਤਾਰ ਦਿੱਤੇ ਧਰਨੇਂ ਤੋਂ ਬਾਅਦ ਕੇਂਦਰ ਨੇ ਕੁਝ ਮੰਗਾਂ ਮੰਨ ਲਈਆਂ ਸਨ ਪਰ ਅਜੇ ਕੁਝ ਮੰਗਾਂ ਬਾਕੀ ਪਈਆਂ ਹਨ। ਇਨ੍ਹਾਂ ਨੂੰ ਪੂਰਾ ਕਰਵਾਉਣ ਦੇ ਮਕਸਦ ਨਾਲ ਹਰਿਆਣਾ ਦੇ ਕਿਸਾਨਾਂ ਵਲੋਂ ਪੰਜਾਬ ਦੇ ਹੁਸੈਨੀ ਵਾਲਾ ਬਾਰਡਰ ਤੋਂ ਇਕ ਦੀਪਮਾਲਾ ਯਾਤਰਾ ਸ਼ੁਰੂ ਕੀਤੀ ਗਈ ਹੈ। ਜੋ ਪੰਜਾਬ ਦੇ ਵੱਖ -ਵੱਖ ਜ਼ਿਲਿਆਂ ਵਿਚੋਂ ਹੁੰਦੀ ਹੋਈ ਹਰਿਆਣਾ ਰਾਹੀਂ ਸਿੰਘੁ ਬਾਰਡਰ 'ਤੇ ਸਮਾਪਤ ਹੋਵੇਗੀ।
ਜਿਸ ਦਾ ਅੱਜ ਮਲੋਟ ਪੁੱਜਣ 'ਤੇ ਕਿਸਾਨ ਸੰਯੁਕਤ ਮੋਰਚੇ ਦੀਆਂ ਵੱਖ -ਵੱਖ ਕਿਸਾਨ ਜਥੇਬੰਦੀਆਂ ਵਲੋਂ ਮਲੋਟ ਵਿਚ ਭਰਵਾ ਸਵਾਗਤ ਕੀਤਾ ਗਿਆ। ਇਸ ਯਾਤਰਾ ਦੇ ਸਵਾਗਤ ਵਿਚ ਪੁੱਜੇ ਕਿਸਾਨ ਆਗੂ ਨੇ ਯਾਤਰਾ ਦਾ ਸਵਾਗਤ ਕਰਦੇ ਕਿਹਾ ਕਿ ਆਲ ਇੰਡੀਆ ਦੇ ਕਿਸਾਨ ਸੰਯੁਕਤ ਮੋਰਚੇ ਵਲੋਂ ਲੰਬੇ ਸਮੇਂ ਤੋਂ ਕੀਤੇ ਸਗਰਸ਼ ਤੋਂ ਬਾਅਦ ਕੇਂਦਰ ਸਰਕਾਰ ਨੇ ਕੁਝ ਮੰਗਾਂ ਮੰਨ ਲਈਆਂ ਸਨ ਪਰ ਅਜੇ ਕੁੱਝ ਬਾਕੀ ਹਨ। ਜਿਨ੍ਹਾਂ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਵਲੋਂ ਦੀਪਮਾਲਾ ਹੁਸੈਨੀ ਵਾਲਾ ਬਾਰਡਰ ਤੋਂ ਸ਼ੁਰੂ ਕੀਤੀ ਗਈ ਅਤੇ ਸਿੰਗੂ ਬਾਰਡਰ 'ਤੇ ਸਮਾਪਤ ਹੋਵੇਗੀ। ਜਿਸ ਦਾ ਮਲੌਟ ਵਿਚ ਸਵਾਗਤ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Haryana, Malout