Home /muktsar /

ਕਿਸਾਨਾਂ ਨੇ ਅੱਧੀ ਰਾਤ ਘੇਰਿਆ ਸ੍ਰੀ ਮੁਕਤਸਰ ਸਾਹਿਬ ਦਾ ਥਾਣਾ, ਜਾਣੋ ਕਾਰਨ

ਕਿਸਾਨਾਂ ਨੇ ਅੱਧੀ ਰਾਤ ਘੇਰਿਆ ਸ੍ਰੀ ਮੁਕਤਸਰ ਸਾਹਿਬ ਦਾ ਥਾਣਾ, ਜਾਣੋ ਕਾਰਨ

X
ਕਿਸਾਨਾਂ

ਕਿਸਾਨਾਂ ਨੇ ਅੱਧੀ ਰਾਤ ਘੇਰਿਆ ਸ੍ਰੀ ਮੁਕਤਸਰ ਸਾਹਿਬ ਦਾ ਥਾਣਾ  

ਸ੍ਰੀ ਮੁਕਤਸਰ ਸਾਹਿਬ: ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਸ੍ਰੀ ਮੁਕਤਸਰ ਸਾਹਿਬ ਥਾਣੇ ਦਾ ਘਿਰਾਓ ਕਰ ਲਿਆ। ਦੇਰ ਰਾਤ ਤੱਕ ਘਿਰਾਓ ਉਸੇ ਤਰ੍ਹਾਂ ਹੀ ਜਾਰੀ ਰਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਦੇ ਦੋਵਾਂ ਗੇਟਾਂ ਦੇ ਬਾਹਰ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਅੱਜ ਇਕ ਪਿੰਡ ਸਬਸਿਡੀ ਵਾਲੇ ਸੰਦਾਂ ਦੇ ਉੱਤੇ ਮੋਹਰਾਂ ਲੱਗ ਰਹੀਆਂ ਸਨ ਇਸ ਦੌਰਾਨ ਖੇਤੀਬਾਡ਼ੀ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਕਥਿਤ ਤੌਰ 'ਤੇ ਕਿਸਾਨਾਂ ਨੂੰ ਮੰਦਾ ਬੋਲਿਆ ਗਿਆ ਅਤੇ ਇਸ ਦੌਰਾਨ ਹੀ ਉਸ ਅਧਿਕਾਰੀ ਦਾ ਪਿਤਾ ਵੀ ਮੌਕੇ 'ਤੇ ਆ ਗਿਆ ਅਤੇ ਉਸ ਨੇ ਵੀ ਕਿਸਾਨਾਂ ਨੂੰ ਬੁਰਾ ਭਲਾ ਕਿਹਾ ਜਿਸ ਕਾਰਨ ਇਹ ਬਹਿਸ ਤੂੰ ਤੂੰ ਮੈਂ ਮੈਂ ਵਿੱਚ ਵਧ ਗਈ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਸ੍ਰੀ ਮੁਕਤਸਰ ਸਾਹਿਬ: ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਸ੍ਰੀ ਮੁਕਤਸਰ ਸਾਹਿਬ ਥਾਣੇ ਦਾ ਘਿਰਾਓ ਕਰ ਲਿਆ। ਦੇਰ ਰਾਤ ਤੱਕ ਘਿਰਾਓ ਉਸੇ ਤਰ੍ਹਾਂ ਹੀ ਜਾਰੀ ਰਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਦੇ ਦੋਵਾਂ ਗੇਟਾਂ ਦੇ ਬਾਹਰ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਅੱਜ ਇਕ ਪਿੰਡ ਸਬਸਿਡੀ ਵਾਲੇ ਸੰਦਾਂ ਦੇ ਉੱਤੇ ਮੋਹਰਾਂ ਲੱਗ ਰਹੀਆਂ ਸਨ ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਕਥਿਤ ਤੌਰ 'ਤੇ ਕਿਸਾਨਾਂ ਨੂੰ ਮੰਦਾ ਬੋਲਿਆ ਗਿਆ ਅਤੇ ਇਸ ਦੌਰਾਨ ਹੀ ਉਸ ਅਧਿਕਾਰੀ ਦਾ ਪਿਤਾ ਵੀ ਮੌਕੇ 'ਤੇ ਆ ਗਿਆ ਅਤੇ ਉਸ ਨੇ ਵੀ ਕਿਸਾਨਾਂ ਨੂੰ ਬੁਰਾ ਭਲਾ ਕਿਹਾ ਜਿਸ ਕਾਰਨ ਇਹ ਬਹਿਸ ਤੂੰ ਤੂੰ ਮੈਂ ਮੈਂ ਵਿੱਚ ਵਧ ਗਈ।

ਉੱਧਰ ਇਸ ਮਾਮਲੇ ਦੇ ਵਿੱਚ ਖੇਤੀਬਾਡ਼ੀ ਵਿਭਾਗ ਦੇ ਅਧਿਕਾਰੀ ਵੱਲੋਂ ਕਿਸਾਨਾਂ ਦੇ ਵਿਰੁੱਧ ਹੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਅਤੇ ਪੁਲਸ ਕੁਝ ਕਿਸਾਨਾਂ ਦੇ ਵਿਰੁੱਧ ਕਾਰਵਾਈ ਕਰ ਰਹੀ ਹੈ । ਜਦ ਕਿ ਕਿਸਾਨਾਂ ਵੱਲੋਂ ਇਸ ਖੇਤੀਬਾਡ਼ੀ ਅਧਿਕਾਰੀ ਦੇ ਵਿਰੁੱਧ ਵੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਕਿਸਾਨ ਇਹ ਮੰਗ ਕਰ ਰਹੇ ਹਨ ਕਿ ਇਸ ਖੇਤੀਬਾਡ਼ੀ ਅਧਿਕਾਰੀ ਅਤੇ ਉਸਦੇ ਪਿਤਾ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ। ਦੇਰ ਰਾਤ ਤਕ ਜਿੱਥੇ ਕਿਸਾਨਾਂ ਵੱਲੋਂ ਦੋਵੇਂ ਗੇਟ ਬੰਦ ਕਰ ਕੇ ਨਾਅਰੇਬਾਜ਼ੀ ਜਾਰੀ ਸੀ, ਉਥੇ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜੋ ਕਿ ਥਾਣੇ ਦੇ ਅੰਦਰ ਬੈਠੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਇਸ ਸਮੇਂ ਖੇਤੀਬਾਡ਼ੀ ਵਿਭਾਗ ਦੇ ਸਬੰਧਤ ਅਧਿਕਾਰੀ ਨਾਲ ਧੱਕਾ ਕੀਤਾ ਹੈ।

ਫਿਲਹਾਲ ਪੁਲਸ ਵੱਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਜਾਰੀ ਸੀ, ਪਰ ਕੈਮਰੇ ਸਾਹਮਣੇ ਪੁਲਸ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ ਸਨ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਅਸਲ ਹੋਇਆ ਇਹ ਕੇ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਸੰਦਾਂ ਤੇ ਸਬਸਿਡੀ ਸਬੰਧੀ ਮੋਹਰ ਲਾਉਣ ਸਮਾਗਮ ਦੌਰਾਨ ਕਿਸਾਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਆਪਸ ਵਿੱਚ ਬਹਿਸ ਪਏ ਅਤੇ ਗੱਲ ਹੱਥੋਪਾਈ ਤੱਕ ਜਾ ਪਹੁੰਚੀ । ਜਿਸ ਉਪਰੰਤ ਇੱਕ ਧਿਰ ਵੱਲੋਂ ਥਾਣੇ ਵਿੱਚ ਦਰਖਾਸਤ ਦਿੱਤੀ ਗਈ ਅਤੇ ਕੁਝ ਕਿਸਾਨਾਂ 'ਤੇ ਕਾਰਵਾਈ ਪੁਲਿਸ ਵੱਲੋਂ ਆਰੰਭ ਕਰ ਦਿੱਤੀ ਗਈ, ਕਿਸਾਨਾਂ ਤੇ ਕਾਰਵਾਈ ਆਰੰਭ ਕਰਦਿਆਂ ਹੀ ਕਿਸਾਨ ਜਥੇਬੰਦੀ ਥਾਣੇ ਦਾ ਘਿਰਾਓ ਕਰ ਲਿਆ ਗਿਆ ਅਤੇ ਮੰਗ ਕੀਤੀ ਜਾਣ ਲੱਗੀ ਕਿ ਬਰਾਬਰ ਹੀ ਕਾਰਵਾਈ ਖੇਤੀਬਾਡ਼ੀ ਵਿਭਾਗ ਦੇ ਸਬੰਧਤ ਅਧਿਕਾਰੀ ਤੇ ਅਤੇ ਉਸ ਦੇ ਪਿਤਾ 'ਤੇ ਕੀਤੀ ਜਾਵੇ ਜੋ ਮੌਕੇ 'ਤੇ ਕਿਸਾਨਾਂ ਨੂੰ ਗ਼ਲਤ ਬੋਲੇ ਹਨ। ਇਸ ਮਾਮਲੇ ਵਿੱਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐਸਐਚਓ ਕਰਮਜੀਤ ਸਿੰਘ ਨੇ ਕਿਹਾ ਕਿ ਖੇਤੀਬਾਡ਼ੀ ਵਿਭਾਗ ਵੱਲੋਂ ਪ੍ਰਾਪਤ ਹੋਈ ਸ਼ਿਕਾਇਤ ਦੇ ਆਧਾਰ ਤੇ ਉੱਤੇ ਚਾਰ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਜੋ ਸ਼ਿਕਾਇਤ ਕਿਸਾਨਾਂ ਵੱਲੋਂ ਆਈ ਹੈ ਉਸ ਦੀ ਅਜੇ ਜਾਂਚ ਹੋ ਰਹੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Published by:Rupinder Kaur Sabherwal
First published:

Tags: Kisan, Muktsar, News, Punjab