Home /muktsar /

ਪੁਲਿਸ ਨੇ ਨਸ਼ਾ ਮਾਫੀਆ 'ਤੇ ਕੱਸਿਆ ਸ਼ਿਕੰਜਾ, ਅਫੀਮ ਅਤੇ ਡਰੱਗ ਮਨੀ ਸਮੇਤ 4 ਕਾਬੂ

ਪੁਲਿਸ ਨੇ ਨਸ਼ਾ ਮਾਫੀਆ 'ਤੇ ਕੱਸਿਆ ਸ਼ਿਕੰਜਾ, ਅਫੀਮ ਅਤੇ ਡਰੱਗ ਮਨੀ ਸਮੇਤ 4 ਕਾਬੂ

ਪੌਣੇ

ਪੌਣੇ ਦੋ ਕਿਲੋਂ ਅਫੀਮ ਅਤੇ ਡਰੱਗ ਮਨੀ ਸਮੇਤ ਚਾਰ ਕਾਬੂ 

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ 'ਚ ਪੁਲਿਸ ਲਗਾਤਾਰ ਨਸ਼ਾ ਮਾਫੀਆ ਤੇ ਸ਼ਿਕੰਜਾ ਕਸ ਰਹੀ ਹੈ। ਇਸੀ ਕੜੀ ਦੇ ਚਲਦੇ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕੋਟਭਾਈ ਪੁਲਿਸ ਨੇ ਇੱਕ ਔਰਤ ਅਤੇ ਤਿੰਨ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕੋਲੋ ਪੌਣੇ ਦੋ ਕਿਲੋਗਰਾਮ ਅਫੀਮ ਅਤੇ 1 ਲੱਖ 77 ਹਜਾਰ 400 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ 'ਚ ਪੁਲਿਸ ਲਗਾਤਾਰ ਨਸ਼ਾ ਮਾਫੀਆ ਤੇ ਸ਼ਿਕੰਜਾ ਕਸ ਰਹੀ ਹੈ। ਇਸੀ ਕੜੀ ਦੇ ਚਲਦੇ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕੋਟਭਾਈ ਪੁਲਿਸ ਨੇ ਇੱਕ ਔਰਤ ਅਤੇ ਤਿੰਨ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕੋਲੋ ਪੌਣੇ ਦੋ ਕਿਲੋਗਰਾਮ ਅਫੀਮ ਅਤੇ 1 ਲੱਖ 77 ਹਜਾਰ 400 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟਭਾਈ ਦੇ ਐਸਐਚਓ ਰਮਨ ਕੁਮਾਰ ਕੰਬੋਜ ਨੇ ਦੱਸਿਆ ਕਿ ਜਦ ਏਐਸਆਈ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ 'ਚ ਗਸ਼ਤ ਕਰ ਰਹੇ ਸਨ ਤਾਂ ਪਿੰਡ ਕਾਉਣੀ ਤੋਂ ਖਿੜਕੀਆਂ ਵਾਲਾ ਰੋਡ 'ਤੇ ਇੱਕ ਕਾਰ ਖੜ੍ਹੀ ਸੀ। ਕਾਰ ਦੇ ਕੋਲ ਤਿੰਨ ਵਿਅਕਤੀ ਅਤੇ ਇੱਕ ਔਰਤ ਖੜੇ ਸਨ। ਉਨ੍ਹਾਂ ਤੋਂ ਪੁੱਛਗਿੱਛ ਕਰਨ ਉਪਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਚ ਅਧਿਕਾਰੀਆਂ ਦੀ ਹਾਜਰੀ 'ਚ ਉਕਤ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋ ਇੱਕ ਕਿਲੋ 750 ਗਰਾਮ ਅਫੀਮ ਅਤੇ 1 ਲੱਖ 77 ਹਜਾਰ 400 ਰੁਪਏ ਡਰੱਗ ਮਨੀ ਵਜੋਂ ਬਰਾਮਦ ਹੋਏ।

  ਪੁਲਿਸ ਵੱਲੋਂ ਫੜੇ ਗਏ ਮੁਲਜਮਾਂ ਦੀ ਪਛਾਣ ਦਿਨੇਸ਼ ਕੁਮਾਰ ਯਾਦਵ, ਰਾਜੇਸ਼ ਕੁਮਾਰ ਯਾਦਵ ਵਾਸੀ ਜਿਲ੍ਹਾ ਸ਼ੀਕਰ (ਰਾਜਸਥਾਨ) ਅਤੇ ਸ਼ਮਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ, ਵੀਰਪਾਲ ਕੌਰ ਪਤਨੀ ਅੰਗਰੇਜ ਸਿੰਘ ਵਾਸੀ ਥਾਂਦੇਵਾਲਾ (ਸ੍ਰੀ ਮੁਕਤਸਰ ਸਹਿਬ) ਵਜੋਂ ਹੋਈ ਹੈ। ਉਨ੍ਹਾਂ ਖਿਲਾਫ ਪੁਲਿਸ ਨੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Published by:Drishti Gupta
  First published:

  Tags: Arrest, Crime, Punjab Police