ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਰਾਜ ਪੱਧਰੀ ਟੀਚਰ ਫੈਸਟ ਜੋ ਕਿ ਮਿਤੀ 16 ਨਵੰਬਰ ਤੋਂ 18 ਨਵੰਬਰ ਤੱਕ ਬੰਦਾ ਸਿੰਘ ਬਹਾਦਰ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਇਆ ਸੀ, ਉਸ ਵਿੱਚ ਸਰਕਾਰੀ ਹਾਈ ਸਕੂਲ ਵੜਿੰਗ ਦੀਆ ਦੋ ਅਧਿਆਪਿਕਾਂ ਸਰਬਜੋਤ ਕੌਰ (ਮੈਥ ਮਿਸਟ੍ਰੈੱਸ) ਅਤੇ ਹਰਪ੍ਰੀਤ ਕੌਰ (ਡੀਪੀਈ) ਵੱਲੋਂ ਭਾਗ ਲਿਆ ਗਿਆ ਸੀ। ਇਸ ਟੀਚਰ ਫੈਸਟ ਵਿੱਚ ਮੈਥ ਮਿਸਟ੍ਰੈੱਸ ਸਰਵਜੋਤ ਕੌਰ ਨੇ ਰਾਜ ਪੱਧਰ 'ਤੇ ਗਣਿਤ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ।
ਇਸ ਦੌਰਾਨ ਸਕੂਲ ਮੁਖੀ ਸ਼ੰਨੀ ਕੁਮਾਰ ਗਰਗ ਅਤੇ ਸਮੂਹ ਸਟਾਫ ਵੱਲੋਂ ਉਕਤ ਦੋਵਾਂ ਅਧਿਆਪਕਾਂ ਨੂੰ ਸਨਮਾਨਤ ਕੀਤਾ ਅਤੇ ਵਧਾਈ ਦਿੱਤੀ ਗਈ। ਜਦਕਿ ਰਾਜ ਪੱਧਰੀ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ 'ਤੇ ਅਧਿਆਪਿਕਾਂ ਸਰਵਜੋਤ ਕੌਰ ਨੂੰ ਖਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।