ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਵਾਸੀ ਸੁਖਬੀਰ ਦੇ ਪਿਤਾ ਸਰਕਾਰੀ ਨੌਕਰੀ 'ਤੇ ਹਨ। ਸੁਖਬੀਰ ਦੇ ਹੱਥ ਬਚਪਨ ਤੋਂ ਹੀ ਕੰਮ ਨਹੀਂ ਕਰਦੇ ਉਹ ਵਿਸ਼ੇਸ਼ ਬੱਚਿਆਂ ਦੀ ਕੈਟਾਗਰੀ ਵਿਚ ਆਉਂਦਾ ਹੈ। ਉਸ ਅਨੁਸਾਰ ਉਹ ਪੰਜਵੀ ਸ੍ਰੇਣੀ ਵਿਚ ਸੀ ਜਦ ਉਸਨੂੰ ਪਤਾ ਲੱਗਿਆ ਕਿ ਉਹ ਪੈਰਾਂ ਨਾਲ ਲਿਖ ਸਕਦਾ ਹੈ ਬਸ ਉਸ ਦਿਨ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ। ਹੁਣ ਉਹ ਆਪਣਾ ਸਾਰਾ ਸਕੂਲ ਦਾ ਕੰਮ ਪੈਰਾਂ ਨਾਲ ਕਰਦਾ ਹੈ ਅਤੇ ਦਸਵੀਂ ਸ੍ਰੇਣੀ ਦੀ ਪੜ੍ਹਾਈ ਕਰ ਰਿਹਾ ਹੈ।
ਸੁਖਬੀਰ ਅਨੁਸਾਰ ਸਕੂਲ ਵਿਚ ਸਾਰੇ ਅਧਿਆਪਕ ਉਸਦਾ ਪੂਰਾ ਸਾਥ ਦਿੰਦੇ ਹਨ। ਵਿਸ਼ੇਸ਼ ਬੱਚਿਆਂ ਦੀਆਂ ਖੇਡਾਂ ਵਿਚ ਉਹ ਦੌੜਾਂ ਵਿਚ ਵੀ ਦਿੱਲੀ ਤੱਕ ਭਾਗ ਲੈ ਚੁੱਕਾ ਹੈ। ਸੋਸਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਸੁਖਬੀਰ ਨੇ 'ਹਿੰਮਤ ਅਤੇ ਜ਼ਜ਼ਬਾ' ਨਾਮ 'ਤੇ ਆਪਣਾ ਯੂ ਟਿਊਬ ਚੈਨਲ ਬਣਾਇਆ ਹੈ। ਸੁਖਬੀਰ ਬੇਸੱਕ ਦਸਵੀਂ ਸ੍ਰੇਣੀ ਦਾ ਵਿਦਿਆਰਥੀ ਪਰ ਉਹ ਕਿਸੇ ਆਮ ਸਿਆਣੇ ਇਨਸਾਨ ਵਾਂਗ ਗੱਲਾਂ ਕਰਦਾ ਕਹਿੰਦਾ ਕਿ ਜਿੰਦਗੀ ਵਿਚ ਕੁਝ ਪ੍ਰਾਪਤੀ ਲਈ ਤੁਹਾਡੇ ਵਿਚ ਹਿੰਮਤ ਅਤੇ ਜ਼ਜ਼ਬਾ ਹੋਣਾ ਜਰੂਰੀ ਹੈ।
ਸੁਖਬੀਰ ਅਨੁਸਾਰ ਉਹ ਅਜਿਹਾ ਸਟਾਰ ਬਣਨਾ ਚਾਹੁੰਦਾ ਜ਼ੋ ਵਿਸ਼ੇਸ਼ ਬੱਚਿਆਂ ਲਈ ਉਦਾਹਰਣ ਸੈੱਟ ਕਰੇ, ਉਹ ਕਹਿੰਦਾ ਕਿ ਮਿਹਨਤ ਨਾਲ ਹਰ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਉਸ ਅਨੁਸਾਰ ਸਭ ਬੱਚੇ ਇੱਕ ਬਰਾਬਰ ਹਨ ਅਤੇ ਸਭ ਨੂੰ ਇੱਕੋਂ ਜਿਹੇ ਹੱਕ ਮਿਲਣੇ ਚਾਹੀਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Inspiration, Muktsar, Punjab