Home /muktsar /

ਮੀਂਹ ਕਾਰਨ ਡਿੱਗੀ ਦੁਕਾਨ ਦੀ ਛੱਤ, ਕਰਵਾਈ ਜਾ ਰਹੀ ਸੀ ਮੁਰੰਮਤ

ਮੀਂਹ ਕਾਰਨ ਡਿੱਗੀ ਦੁਕਾਨ ਦੀ ਛੱਤ, ਕਰਵਾਈ ਜਾ ਰਹੀ ਸੀ ਮੁਰੰਮਤ

ਮੀਂਹ ਕਾਰਨ ਦੁਕਾਨ ਦੀ ਛੱਤ ਰਿਪੇਅਰ ਕਰਵਾ ਰਹੇ ਦੁਕਾਨਦਾਰ ਦੀ ਅਚਾਨਕ ਡਿੱਗੀ ਛੱਤ  

ਮੀਂਹ ਕਾਰਨ ਦੁਕਾਨ ਦੀ ਛੱਤ ਰਿਪੇਅਰ ਕਰਵਾ ਰਹੇ ਦੁਕਾਨਦਾਰ ਦੀ ਅਚਾਨਕ ਡਿੱਗੀ ਛੱਤ  

Muktsar News: ਸ੍ਰੀ ਮੁਕਤਸਰ ਸਾਹਿਬ ਦੇ ਰਘੂਨਾਥ ਮੰਦਰ ਦੇ ਨਾਲ ਚੱਕੀ ਤੇ ਕੋਹਲੂ ਨਾਲ ਸਰੋਂ ਤੇਲ ਕੱਢਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ। ਇਸ ਹਾਦਸੇ ਦੌਰਾਨ ਦੁਕਾਨ ਅੰਦਰ ਮੌਜੂਦ ਇਕ ਗ੍ਰਾਹਕ ਤੇ ਮਜਦੂਰ ਜ਼ਖਮੀ ਹੋ ਗਏ।

  • Share this:
    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: Muktsar News: ਸ੍ਰੀ ਮੁਕਤਸਰ ਸਾਹਿਬ ਦੇ ਰਘੂਨਾਥ ਮੰਦਰ ਦੇ ਨਾਲ ਚੱਕੀ ਤੇ ਕੋਹਲੂ ਨਾਲ ਸਰੋਂ ਤੇਲ ਕੱਢਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ। ਇਸ ਹਾਦਸੇ ਦੌਰਾਨ ਦੁਕਾਨ ਅੰਦਰ ਮੌਜੂਦ ਇਕ ਗ੍ਰਾਹਕ ਤੇ ਮਜਦੂਰ ਜ਼ਖਮੀ ਹੋ ਗਏ।

    ਜਾਣਕਾਰੀ ਅਨੁਸਾਰ ਰਿਖੀ ਰਾਮ ਸਟ੍ਰੀਟ ਦੇ ਨਿਵਾਸੀ ਅਤੇ ਮੰਦਰ ਦੇ ਨਾਲ ਬੋਹੜ ਵਾਲੀ ਚੱਕੀ ਦੇ ਦੁਕਾਨਦਾਰ ਜਗਦੀਸ਼ ਕੁਮਾਰ ਉਰਫ ਨੀਲਾ ਆਪਣੀ ਦੁਕਾਨ ’ਤੇ ਗ੍ਰਾਹਕ ਲਈ ਕੋਹਲੂ ਤੋਂ ਤੇਲ ਕੱਢ ਰਿਹਾ ਸੀ। ਇਸ ਸਮੇਂ ਦੁਕਾਨ ’ਤੇ ਉਸਦਾ ਬੇਟਾ ਵੀ ਮੌਜੂਦ ਸੀ। ਜਦਕਿ ਮੀਂਹ ਦੇ ਮੌਸਮ ਦੇ ਚੱਲਦਿਆਂ ਦੁਕਾਨ ’ਤੇ ਦੋ ਮਜਦੂਰ ਵੀ ਛੱਤ ਰਿਪੇਅਰਿੰਗ ਦਾ ਕੰਮ ਕਰ ਰਹੇ ਸਨ। ਅਚਾਨਕ ਛੱਤ ਥੱਲੇ ਡਿਗ ਗਈ, ਜਿਸਦੇ ਚੱਲਦਿਆਂ ਦੁਕਾਨਦਾਰ ਨੀਲਾ ਮਲਬੇ ਹੇਠਾਂ ਆ ਗਿਆ ਅਤੇ ਗ੍ਰਾਹਕ ਰਮੇਸ਼ ਕੁਮਾਰ ਵਾਸੀ ਗੋਬਿੰਦ ਨਗਰੀ ਦੀ ਬਾਂਹ ਅਤੇ ਲੱਤ ’ਤੇ ਸੱਟਾਂ ਆਈਆਂ, ਜਿਸਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।

    ਇਸ ਦੌਰਾਨ ਇਕ ਮਜਦੂਰ ਵੀ ਜ਼ਖਮੀ ਹੋ ਗਿਆ। ਮੌਕੇ ’ਤੇ ਮਾਰਕਿਟ ਦੇ ਦੁਕਾਨਦਾਰਾ ਵੱਲੋਂ ਦੁਕਾਨਦਾਰ ਨੂੰ ਮਲਬੇ ’ਚੋਂ ਕੱਢਿਆ ਤੇ ਜਲਾਲਾਬਾਦ ਰੋਡ ਸਥਿਤ ਦਿੱਲੀ ਹਸਪਤਾਲ ਲੈ ਗਏ ਪਰ ਉੱਥੇ ਜਾਣ ਤੱਕ ਜਗਦੀਸ਼ ਕੁਮਾਰ ਨੀਲਾ ਦੀ ਮੌਤ ਹੋ ਚੁੱਕੀ ਸੀ।
    Published by:Krishan Sharma
    First published:

    Tags: Heavy rain fall, Muktsar

    ਅਗਲੀ ਖਬਰ