ਕੁਨਾਲ ਧੂੜੀਆ
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਆਈਆ ਟਰੱਕ ਦੀ ਚਪੇਟ 'ਚ, ਕਈ ਘਰਾਂ ਦਾ ਹੋਇਆ ਨੁਕਸਾਨ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਬਾਈਪਾਸ ਕੋਲ ਤਡ਼ਕਸਾਰ ਬਿਜਲੀ ਦੀਆਂ ਹਾਈ ਵੋਲਟੇਜ ਨੀਵੀਆਂ ਤਾਰਾਂ ਟਰੱਕ ਦੀ ਚਪੇਟ 'ਚ ਆਉਣ ਨਾਲ ਅਨੇਕਾਂ ਘਰਾਂ ਦਾ ਭਾਰੀ ਨੁਕਸਾਨ ਹੋ ਗਿਆ। ਟਰੱਕ ਨਾਲ ਟਕਰਾ ਕੇ ਕੋਟਲੀ ਰੋਡ ਦੇ ਘਰਾਂ ਦੇ ਉਪਰੋਂ ਲੰਘ ਰਹੀਆਂ ਇਨਾਂ ਨੀਵੀਆਂ ਤਾਰਾਂ ਨੇ ਅਨੇਕਾਂ ਘਰਾਂ ਨੂੰ ਆਪਣੇ ਚਪੇਟ 'ਚ ਲੈ ਲਿਆ ਤੇ ਲੋਕਾਂ ਦਾ ਕਾਫੀ ਮਾਲੀ ਨੁਕਸਾਨ ਹੋ ਗਿਆ। ਲੋਕਾਂ ਵੱਲੋਂ ਪਾਵਰਕਾਮ ਅਫਸਰਾਂ ਨੂੰ ਤਡ਼ਕੇ ਤੋਂ ਫੋਨ ਕਰਨ ਦੇ ਬਾਵਜੂਦ ਲਗਭਗ ਸਾਢੇ ਨੌ ਵਜੇ ਦੇ ਨੇਡ਼ੇ ਮੌਕੇ 'ਤੇ ਅਧਿਕਾਰੀ ਪਹੁੰਚੇ। ਜਿਸਦੇ ਚਲਦਿਆਂ ਮੌਕੇ 'ਤੇ ਕਾਫੀ ਹੰਗਾਮਾ ਮਚਿਆ ਰਿਹਾ। ਦਸ ਵਜੇ ਦਰਮਿਆਨ ਮੌਕੇ 'ਤੇ ਪਹੁੰਚੇ ਪਾਵਰਕਾਮ ਦੇ ਜੇਈ ਰਣਜੀਤ ਸਿੰਘ ਤੇ ਟੀਮ ਮੈਂਬਰਾਂ ਵੱਲੋਂ ਡਿੱਗੇ ਹੋਏ ਟ੍ਰਾਂਸਫਾਰਮਕ ਤੇ ਤਾਰਾਂ ਨੂੰ ਦੁਰਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਭਡ਼ਕੇ ਲੋਕਾਂ ਵੱਲੋਂ ਉਦੋਂ ਤੱਕ ਰੋਡ 'ਤੇ ਜਾਮ ਲਾ ਦਿੱਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਪਾਵਰਕਾਮ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਕਰ ਦਿੰਦਾ ਉਦੋਂ ਤੱਕ ਉਹ ਜਾਮ ਨਹੀਂ ਚੁੱਕਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।