Home /muktsar /

ਮੁਕਤਸਰ 'ਚ ਟਰਾਲੀਆਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਬਰਾਂ ਨੂੰ ਕੀਤਾ ਕਾਬੂ

ਮੁਕਤਸਰ 'ਚ ਟਰਾਲੀਆਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਬਰਾਂ ਨੂੰ ਕੀਤਾ ਕਾਬੂ

ਟਰਾਲੀਆ ਚੋਰੀ ਕਰਨ ਵਾਲੇ ਗਿਰੋਹ ਦੇ 02 ਮੈਬਰਾਂ ਨੂੰ ਕੀਤਾ ਕਾਬੂ

ਟਰਾਲੀਆ ਚੋਰੀ ਕਰਨ ਵਾਲੇ ਗਿਰੋਹ ਦੇ 02 ਮੈਬਰਾਂ ਨੂੰ ਕੀਤਾ ਕਾਬੂ

ਤਫਤੀਸ਼ ਦੌਰਾਨ ਮਿਤੀ 01.02.23 ਨੂੰ ਸੰਦੀਪ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਪਿੰਡ ਭੀਟੀਵਾਲਾ ਅਤੇ ਸੁਖਦੇਵ ਸਿੰਘ ਪੁੱਤਰ ਬੁੱਧ ਰਾਮ ਪੁੱਤਰ ਪ੍ਰੇਮ ਕੁਮਾਰ ਵਾਸੀ ਬਾਲਾਸਰ, ਹਰਿਆਣਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪਾਸੋਂ ਟਰਾਲੀਆਂ ਚੋਰੀ ਕਰਨ ਲਈ ਵਰਤੇ ਜਾਂਦੇ 2 ਆਕਸੀਜਨ ਗੈਸ ਸਿਲੰਡਰ ਅਤੇ ਇੱਕ ਕਟਰ ਅਤੇ ਇੱਕ ਚੋਰੀ ਕੀਤੀ ਟਰਾਲੀ ਬ੍ਰਾਮਦ ਕੀਤੀ ਹੈ।

ਹੋਰ ਪੜ੍ਹੋ ...
  • Last Updated :
  • Share this:

    ਕੁਨਾਲ ਧੂੜੀਆ,

    ਸ੍ਰੀ ਮੁਕਤਸਰ ਸਾਹਿਬ- ਰਾਜਪਾਲ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਕਾਰ ਸਿੰਘ ਡੀ.ਐਸ.ਪੀ, ਮਲੋਟ ਦੀ ਯੋਗ ਅਗਵਾਈ ਹੇਠ ਐਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਵੱਲੋਂ ਟਰਾਲੀਆਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ।

    ਜਿਸ ਸਬੰਧੀ ਮੁਕੱਦਮਾ ਨੰਬਰ 20 ਮਿਤੀ 01.02.23 ਅ/ਧ 379,411 ਹਿੰ:ਦੰ: ਥਾਣਾ ਲੰਬੀ ਬਰਖਿਲਾਫ ਸੰਦੀਪ ਸਿੰਘ ਪੁੱਤਰ ਮਾੜਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਵੀਰਇੰਦਰ ਸਿੰਘ ਪੁੱਤਰ ਸੋਮਾ ਸਿੰਘ, ਨਛੱਤਰ ਸਿੰਘ ਪੁੱਤਰ ਜੰਗ ਸਿੰਘ ਵਾਸੀਆਨ ਭੀਟੀਵਾਲਾ ਅਤੇ ਸੁਖਦੇਵ ਸਿੰਘ ਪੁੱਤਰ ਬੁੱਧ ਰਾਮ ਪੁੱਤਰ ਪ੍ਰੇਮ ਕੁਮਾਰ ਵਾਸੀ ਬਾਲਾਸਰ, ਹਰਿਆਣਾ ਦੇ ਦਰਜ ਰਜਿਸਟਰ ਕੀਤਾ ਹੈ।

    ਜੋ ਕਿ ਦੋਸ਼ੀਆਨ ਸੰਦੀਪ ਸਿੰਘ ਪੁੱਤਰ ਮਾੜਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਵੀਰਇੰਦਰ ਸਿੰਘ ਪੁੱਤਰ ਸੋਮਾ ਸਿੰਘ ਅਤੇ ਨਛੱਤਰ ਸਿੰਘ ਪੁੱਤਰ ਜੰਗ ਸਿੰਘ ਵਾਸੀਆਨ ਭੀਟੀਵਾਲਾ ਨੇ ਸੁਖਦੇਵ ਸਿਘ ਪੁੱਤਰ ਬੁੱਧ ਰਾਮ ਵਾਸੀ ਬਾਲਾਸਰ (ਹਰਿਆਣਾ) ਜਿਸਦੀ ਜੀਵਨ ਨਗਰ (ਹਰਿਆਣਾ) ਵਿਖੇ ਕਬਾੜ ਦੀ ਦੁਕਾਨ ਹੈ ਨਾਲ ਰਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ। ਜੋ ਸਾਰੇ ਰਲ ਕੇ ਟਰਾਲੀਆਂ ਚੋਰੀ ਕਰਕੇ ਅੱਗੇ ਵੇਚਦੇ ਸਨ।

    ਜਾਣਕਾਰੀ ਦਿੰਦਿਆਂ ਦੱਸਿਆ ਕਿ ਤਫਤੀਸ਼ ਦੌਰਾਨ ਮਿਤੀ 01.02.23 ਨੂੰ ਸੰਦੀਪ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਪਿੰਡ ਭੀਟੀਵਾਲਾ ਅਤੇ ਸੁਖਦੇਵ ਸਿੰਘ ਪੁੱਤਰ ਬੁੱਧ ਰਾਮ ਪੁੱਤਰ ਪ੍ਰੇਮ ਕੁਮਾਰ ਵਾਸੀ ਬਾਲਾਸਰ, ਹਰਿਆਣਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪਾਸੋਂ ਟਰਾਲੀਆਂ ਚੋਰੀ ਕਰਨ ਲਈ ਵਰਤੇ ਜਾਂਦੇ 2 ਆਕਸੀਜਨ ਗੈਸ ਸਿਲੰਡਰ ਅਤੇ ਇੱਕ ਕਟਰ ਅਤੇ ਇੱਕ ਚੋਰੀ ਕੀਤੀ ਟਰਾਲੀ ਬ੍ਰਾਮਦ ਕੀਤੀ ਹੈ।

    First published:

    Tags: Muktsar, Punjab, Thief