Home /muktsar /

Lumpy Skin: ਜ਼ਿਲ੍ਹੇ ਵਿੱਚ ਅੱਜ 177 ਲੰਪੀ ਸਕਿਨ ਬਿਮਾਰੀ ਦੇ ਨਵੇ ਕੇਸ ਹੋਏ ਰਿਪੋਰਟ

Lumpy Skin: ਜ਼ਿਲ੍ਹੇ ਵਿੱਚ ਅੱਜ 177 ਲੰਪੀ ਸਕਿਨ ਬਿਮਾਰੀ ਦੇ ਨਵੇ ਕੇਸ ਹੋਏ ਰਿਪੋਰਟ

ਇਕ ਦਿਨ 'ਚ ਜ਼ਿਲ੍ਹੇ 'ਚ 177 ਲੰਪੀ ਸਕਿਨ ਦੇ ਕੇਸ ਹੋਏ ਰਿਪੋਰਟ  

ਇਕ ਦਿਨ 'ਚ ਜ਼ਿਲ੍ਹੇ 'ਚ 177 ਲੰਪੀ ਸਕਿਨ ਦੇ ਕੇਸ ਹੋਏ ਰਿਪੋਰਟ  

ਸ੍ਰੀ ਮੁਕਤਸਰ ਸਾਹਿਬ 'ਚ ਪਸ਼ੂ ਪਾਲਣ ਵਿਭਾਗ ਵੱਲੋਂ ਲੰਪੀ ਸਕਿਨ ਬਿਮਾਰੀ ਨੂੰ ਕੰਟਰੋਲ ਕਰਨ ਲਈ ਜ਼ਿਲ੍ਹੇ ਦੀਆਂ ਗਠਿਤ ਕੀਤੀਆਂ 23 ਟੀਮਾਂ ਵੱਲੋਂ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਪੂਰੀ ਤਰਾਂ ਪਾਲਣ ਕੀਤਾ ਜਾ ਰਿਹਾ ਹੈ।

  • Share this:
    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ 'ਚ ਪਸ਼ੂ ਪਾਲਣ ਵਿਭਾਗ ਵੱਲੋਂ ਲੰਪੀ ਸਕਿਨ ਬਿਮਾਰੀ ਨੂੰ ਕੰਟਰੋਲ ਕਰਨ ਲਈ ਜ਼ਿਲ੍ਹੇ ਦੀਆਂ ਗਠਿਤ ਕੀਤੀਆਂ 23 ਟੀਮਾਂ ਵੱਲੋਂ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਪੂਰੀ ਤਰਾਂ ਪਾਲਣ ਕੀਤਾ ਜਾ ਰਿਹਾ ਹੈ।

    ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਤੈਨਾਤ ਕੀਤੀਆਂ ਟੀਮਾਂ ਦੁਆਰਾ ਅੱਜ 2100 ਪਸ਼ੂਆਂ ਨੂੰ ਵੈਕਸੀਨੇਸ਼ਨ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ ਕੁੱਲ 5333 ਪਸ਼ੂਆਂ ਨੂੰ ਲੰਪੀ ਸਕਿੰਨ ਬਿਮਾਰੀ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ। ਅੱਜ ਜ਼ਿਲ੍ਹੇ ਵਿੱਚ 177 ਲੰਪੀ ਸਕਿਨ ਬਿਮਾਰੀ ਦੇ ਨਵੇ ਕੇਸ ਰਿਪੋਰਟ ਹੋਏ ਅਤੇ ਜ਼ਿਲ੍ਹੇ ਵਿੱਚ ਕੁੱਲ 4887 ਬਿਮਾਰ ਪਸ਼ੂਆਂ ਵਿੱਚੋਂ 2245 ਪਸ਼ੂ ਬਿਮਾਰੀ ਉਪਰੰਤ ਤੰਦਰੁਸਤ ਹੋਏ ਹਨ।

    ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 238 ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾ ਦਿੱਤੇ ਗਏ ਹਨ ਅਤੇ ਇਹਨਾਂ ਕੈਂਪਾਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੱਖੀ ਮੱਛਰ ਦੀ ਰੋਕਥਾਂਮ ਲਈ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਲਈ ਫੋਗਿੰਗ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਲਗਾਏ ਕੈਂਪਾਂ ਵਿੱਚ ਵੈਟਨਰੀ ਅਫਸਰਾਂ ਦੁਆਰਾ ਪਸ਼ੂ ਪਾਲਕਾਂ ਨੂੰ ਬਿਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਅਲੱਗ ਰੱਖਣ ਬਾਰੇ ਦੱਸਿਆ ਗਿਆ।

    ਕੈਂਪਾਂ ਵਿੱਚ ਬਿਮਾਰ ਪਸ਼ੂਆਂ ਦਾ ਇਲਾਜ ਵੀ ਕੀਤਾ ਗਿਆ ਅਤੇ ਮਰੇ ਹੋਏ ਪਸ਼ੂਆਂ ਨੂੰ ਦੱਬਣ ਬਾਰੇ ਸਲਾਹ ਦਿੱਤੀ ਗਈ ਅਤੇ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਵਿੱਚ ਕੈਂਪ ਲਗਾਕੇ ਬਿਮਾਰ ਪਸ਼ੂਆਂ ਨੂੰ ਮੁਫਤ ਦਵਾਈ ਦਿੱਤੀ ਗਈ।ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਾ.ਗੁਰਦਾਸ ਸਿੰਘ ਨੇ ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਗਊਸ਼ਾਲਾਵਾਂ ਦਾ ਨਿਰੀਖਣ ਕੀਤਾ ਅਤੇ ਲੰਪੀ ਸਕਿੰਨ ਬਿਮਾਰੀ ਦੀ ਰੋਕਥਾਂਮ ਲਈ ਦਵਾਈਆਂ ਅਤੇ ਵੈਕਸੀਨ ਮੁਹੱਈਆ ਕਰਵਾਈ।
    Published by:rupinderkaursab
    First published:

    Tags: Lumpy skin, Lumpy Skin Disease Virus, Muktsar, Punjab

    ਅਗਲੀ ਖਬਰ