ਕੁਨਾਲ ਧੂੜੀਆ,ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ- ਗਣਤੰਤਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਜਨੀਸ਼ ਕੁਮਾਰ ਦੀ ਨਜ਼ਰਸਾਨੀ ਹੇਠ ਰਾਜ ਪਧਰੀ ਮੁਹਿੰਮ ਤਹਿਤ ਗਿੱਲੇ ਸੁੱਕੇ ਕੁੜੇ ਦੀ ਸੰਭਾਲ ਪ੍ਰਤੀ ਪ੍ਰਦਰਸ਼ਨੀ ਲਾਈ ਗਈ। ਜਾਣਕਾਰੀ ਦਿੰਦਿਆ ਸੀ.ਐਫ.ਸਤਿੰਦਰਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਨੂੰ ਲੈ ਕੇ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ।
ਸੀ.ਐਫ.ਸਤਿੰਦਰਪਾਲ ਸਿੰਘ ਗੋਲਡੀ ਨੇਲੋਕਾਂ ਨੂੰ ਸੁਚੇਤ ਕਰਦਿਆਂ ਮਿਸ਼ਨ ਸਵੱਛ ਟੀਮ ਨੇ ਘਰਾਂ ਵਿੱਚ ਹੀ ਗਿੱਲੇ ਸੁੱਕੇ ਕੁੜੇ ਤੋਂ ਖਾਦ ਤਿਆਰ ਕਰਨ ਦੀ ਪੂਰਨ ਤੌਰ 'ਤੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਇਸ ਮੁਹਿੰਮ ਨੂੰ ਸਫਲ ਬਣਾਉਣ ਦਾ ਵਚਨ ਲਿਆ। ਇੰਸੈਕਟਰ ਜਗਜੀਤ ਸਿੰਘ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਜੇਕਰ ਅਸੀਂ ਸਮੇਂ ਸਿਰ ਇਸ ਮੁਹਿੰਮ ਨੂੰ ਲੈਕੇ ਆਪਣੇ ਬਣਦੇ ਫ਼ਰਜ਼ਾਂ ਦੀ ਪਾਲਣਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਬੜੀਆਂ ਮੁਸੀਬਤਾਂ ਤੋਂ ਨਿਜ਼ਾਤ ਪਾ ਸਕਾਗੇ।
ਜਿਕਰਯੋਗ ਹੈ ਕਿ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਦੀ ਨੁਮਾਇੰਦਗੀ ਹੇਠ ਨਗਰ ਕੌਂਸਲ ਦੀਆਂ ਕਾਰਗੁਜ਼ਾਰੀਆਂ ਵਿੱਚ ਵੱਡੇ ਪੱਧਰ 'ਤੇ ਸੁਧਾਰ ਤੇ ਸਾਫ਼ ਸਫ਼ਾਈ ਕਿਰਿਆਵਾਂ ਵਿੱਚ ਕੁਝ ਵੱਖਰਾਪਣ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਗਿੱਲੇ ਸੁੱਕੇ ਕੁੜੇ ਤੋਂ ਖਾਦ ਤਿਆਰ ਕਰਕੇ ਇਸਦੀ ਸਹੀ ਢੰਗ ਨਾਲ ਨਿਪਟਾਰੇ ਲਈ ਤਾਕੀਦ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Maintenance, Muktsar, Punjab, Waste, Waste Material Business