ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਮਾਣਯੋਗ ਜਸਟਿਸ ਵਿਵੇਕ ਪੁਰੀ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪ੍ਰਬੰਧਕੀ ਜੱਜ, ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਦੂਸਰੇ ਦਿਨ ਦੇ ਦੌਰੇ ਦੌਰਾਨ ਜ਼ਿਲ੍ਹਾਂ ਜੇਲ੍ਹ ਵਿੱਚ ਵੀ.ਸੀ.ਰੂਮਸ ਅਤੇ ਪੇਸ਼ੀ ਸੈ਼ਡ ਦਾ ਉਦਘਾਟਨ ਕਰਨ ਉਪਰੰਤ ਜੇਲ੍ਹ ਦਾ ਨਿਰੀਖਣ ਕੀਤਾ। ਜ਼ਸਟਿਸ ਪੁਰੀ ਨੇ ਜੇਲ੍ਹ ਵਿੱਚ ਸਥਾਨਕ ਰਸੋਈ ਘਰ, ਸਾਫ ਸਫਾਈ ਤੋਂ ਇਲਾਵਾ ਜੇਲ੍ਹ ਦੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ।
ਇਸ ਮੌਕੇ ਪੁਰੀ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਸਮੱਸਿਆਵਾ ਸੁਣੀਆਂ ਅਤੇ ਜਾਇਜ ਸਮੱਸਿਆਵਾਂ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦੁਆਇਆ। ਇਸ ਮੌਕੇ 'ਤੇ ਉਹਨਾਂ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਕਿਹਾ ਕਿ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਉਹ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਪਾਸੋ ਆਪਣੇ ਕੇਸਾਂ ਦੀ ਪੈਰਵੀ ਲਈ ਮੁਫਤ ਸਹਾਇਤਾ ਲੈ ਸਕਦੇ ਹਨ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ, ਜ਼ਿਲ੍ਹਾਂ ਅਤੇ ਸੈਸ਼ਨਜ਼ ਜੱਜ -ਸਾਹਿਤ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਹੇਸ਼ ਗਰੋਵਰ, ਸਿਵਲ ਜੱਜ (ਸੀਨੀਅਰ ਡਵੀਜਨ)-ਸਾਹਿਤ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ , ਜੇਲ੍ਹਂ ਸੁਪਰਡੈਂਟ ਵਰੁਣ ਕੁਮਾਰ ਵੀ ਮੌਜੂਦ ਸਨ।ਇਸ ਮੌਕੇ 'ਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਜ਼ਸਟਿਸ ਵਿਵੇਕ ਪੁਰੀ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jail, Muktsar news, Punjab