Home /muktsar /

Sri Muktsar Sahib: 29 ਅਗਸਤ ਨੂੰ ਮਨਾਇਆ ਜਾਵੇਗਾ 'ਜਸ਼ਨ ਏ ਆਜ਼ਾਦੀ' ਪ੍ਰੋਗਰਾਮ

Sri Muktsar Sahib: 29 ਅਗਸਤ ਨੂੰ ਮਨਾਇਆ ਜਾਵੇਗਾ 'ਜਸ਼ਨ ਏ ਆਜ਼ਾਦੀ' ਪ੍ਰੋਗਰਾਮ

29 ਅਗਸਤ ਨੂੰ ਮਨਾਇਆ ਜਾਵੇਗਾ 'ਜਸ਼ਨ ਏ ਆਜ਼ਾਦੀ' ਪ੍ਰੋਗਰਾਮ

29 ਅਗਸਤ ਨੂੰ ਮਨਾਇਆ ਜਾਵੇਗਾ 'ਜਸ਼ਨ ਏ ਆਜ਼ਾਦੀ' ਪ੍ਰੋਗਰਾਮ

ਏ ਡੀ ਸੀ ਰਾਜਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋ 75 ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ 'ਜਸ਼ਨ- ਏ -ਆਜ਼ਾਦੀ ' ਸਥਾਨਕ ਰੈੱਡ ਕਰਾਸ ਦੇ ਓਪਨ ਥੀਏਟਰ ਵਿਚ 29 ਅਗਸਤ ਦਿਨ ਸੋਮਵਾਰ ਸ਼ਾਮ 6:30 ਵਜੇ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਰਵਾਏ ਜਾ ਰਹੇ ਇਸ ਪ੍ਰੋਗਰਾਮ \"ਜਸ਼ਨ ਏ ਆਜ਼ਾਦੀ \" ਦੌਰਾਨ ਸੰਗੀਤ ਦੇ ਉੱਚ ਕੋਟੀ ਦੇ ਵਿਦਵਾਨ ਤੇ ਸੂਬੇ ਦੇ ਰਾਜ ਦਰਬਾਰੀ ਗਾਇਕ ਬਾਈ ਭੋਲਾ ਯਮਲਾ ਵਿਸ਼ੇਸ਼ ਤੌਰ 'ਤੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਵੁਆਇਸ ਆਫ ਪੰਜਾਬ ਸੁਖਦੀਪ ਅਨੂ ਦੇਸ਼ ਪਿਆਰ ਦੇ ਗੀਤ ਪੇਸ਼ ਕਰਨਗੇ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਏ ਡੀ ਸੀ ਰਾਜਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋ 75 ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ 'ਜਸ਼ਨ- ਏ -ਆਜ਼ਾਦੀ ' ਸਥਾਨਕ ਰੈੱਡ ਕਰਾਸ ਦੇ ਓਪਨ ਥੀਏਟਰ ਵਿਚ 29 ਅਗਸਤ ਦਿਨ ਸੋਮਵਾਰ ਸ਼ਾਮ 6:30 ਵਜੇ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਰਵਾਏ ਜਾ ਰਹੇ ਇਸ ਪ੍ਰੋਗਰਾਮ \"ਜਸ਼ਨ ਏ ਆਜ਼ਾਦੀ \" ਦੌਰਾਨ ਸੰਗੀਤ ਦੇ ਉੱਚ ਕੋਟੀ ਦੇ ਵਿਦਵਾਨ ਤੇ ਸੂਬੇ ਦੇ ਰਾਜ ਦਰਬਾਰੀ ਗਾਇਕ ਬਾਈ ਭੋਲਾ ਯਮਲਾ ਵਿਸ਼ੇਸ਼ ਤੌਰ 'ਤੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਵੁਆਇਸ ਆਫ ਪੰਜਾਬ ਸੁਖਦੀਪ ਅਨੂ ਦੇਸ਼ ਪਿਆਰ ਦੇ ਗੀਤ ਪੇਸ਼ ਕਰਨਗੇ।

    ਮੁੱਖ ਮਹਿਮਾਨ ਵਜੋਂ ਅਰੁਣਵੀਰ ਵਸ਼ਸਿਟ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਮੁਕਤਸਰ ਸਾਹਿਬ ,ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵਿਨੀਤ ਕੁਮਾਰ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ। ਵਿਸ਼ੇਸ਼ ਮਹਿਮਾਨ ਡਾ ਸਚਿਨ ਗੁਪਤਾ ਐੱਸ.ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਵੀ ਉਚੇਚੇ ਤੌਰ 'ਤੇ ਸਾਮਿਲ ਹੋਣਗੇ। ਉਨ੍ਹਾਂ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਜਰੂਰ ਸਿਰਕਤ ਕਰਨ ਤਾਂ ਜੋ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ।

    Published by:Drishti Gupta
    First published:

    Tags: Independance day 2022, Muktsar, Punjab