ਕੁਨਾਲ ਧੂੜੀਆ,
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਸ਼ੇਰੇਵਾਲਾ ਅਤੇ ਬਾਮ ਵਿਖੇ ਇਕ ਨਵੀਂ ਸ਼ੁਰੂਆਤ ਕਰਦਿਆਂ ਅੱਜ ਖਾਲਸਾ ਏਡ ਅਤੇ ਜੋਤੀ ਫਾਊਂਡੇਸ਼ਨ ਵੱਲੋਂ ਆਰ ਓ ਪੁਆਇੰਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਖਾਲਸਾ ਏਡ ਦੇ ਏਸੀਆ ਹੈੱਡ ਅਮਰਪ੍ਰੀਤ ਸਿੰਘ ਅਤੇ ਜੋਤੀ ਫਾਊਂਡੇਸ਼ਨ ਦੇ ਟਰੱਸਟੀ ਅਜੀਤ ਸਿੰਘ ਬਰਾੜ ਨੇ ਕਿਹਾ ਮਾਲਵਾ ਬੈਲਟ ਦੇ ਕਈ ਪਿੰਡ ਕੈਂਸਰ ਦੀ ਮਾਰ ਹੇਠ ਹਨ ਅਤੇ ਹੈਪੇਟਾਈਟਸ ਸੀ ਦੇ ਵੀ ਇਹਨਾਂ ਪਿੰਡਾਂ ਵਿਚ ਮਰੀਜ ਹਨ।
ਇਸਦਾ ਇਕ ਵੱਡਾ ਕਾਰਨ ਇਥੇ ਧਰਤੀ ਹੇਠਲਾ ਮਾੜਾ ਪਾਣੀ ਹੈ ਜਿਸ ਦਾ ਟੀ ਡੀ ਐਸ ਬਹੁਤ ਜਿਆਦਾ ਹੈ। ਇਹਨਾਂ ਲੋਕਾਂ ਨੂੰ ਭੱਵਿਖ ਵਿਚ ਸਾਫ ਪੀਣ ਵਾਲਾ ਪਾਣੀ ਮਿਲੇ ਇਸ ਲਈ ਦੋਵਾਂ ਸੰਸਥਾਵਾਂ ਨੇ ਇਸ ਉਪਰਾਲਾ ਵਿੱਢਿਆ ਹੈ। ਇਸ ਤਹਿਤ ਪਹਿਲੇ ਦੋ ਪਿੰਡ ਬਾਮ ਅਤੇ ਚੱਕ ਸ਼ੇਰੇਵਾਲਾ ਤੋਂ ਸ਼ੁਰੂਆਤ ਕੀਤੀ ਗਈ ਹੈ।
ਇਹ ਕਾਰਜ ਹੋਰ ਪਿੰਡਾਂ ਵਿਚ ਵੀ ਜਾਰੀ ਰਹੇਗਾ। ਪਿੰਡ ਚੱਕ ਸ਼ੇਰੇਵਾਲਾ 'ਚ ਉਦਘਾਟਨ ਲਈ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਪਹੁੰਚੇ ਅਤੇ ਉਹਨਾਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਪਿੰਡ ਦੇ ਲੋਕਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Khalsa Aid, Muktsar, Punjab