Home /muktsar /

ਵਾਤਾਵਰਨ, ਜਾਤਪਾਤ ਅਤੇ ਵਿਰੋਧ ਦੇ ਮੁੱਦੇ 'ਤੇ ਖੁੱਲ੍ਹ ਕੇ ਬੋਲੇ ਕੰਵਰ ਗਰੇਵਾਲ

ਵਾਤਾਵਰਨ, ਜਾਤਪਾਤ ਅਤੇ ਵਿਰੋਧ ਦੇ ਮੁੱਦੇ 'ਤੇ ਖੁੱਲ੍ਹ ਕੇ ਬੋਲੇ ਕੰਵਰ ਗਰੇਵਾਲ

ਵਾਤਾਵਰਨ, 

ਵਾਤਾਵਰਨ,  ਜਾਤਪਾਤ ਅਤੇ ਵਿਰੋਧ ਦੇ ਮੁੱਦੇ 'ਤੇ ਖੁੱਲ੍ਹ ਕੇ ਬੋਲੇ ਕੰਵਰ ਗਰੇਵਾਲ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਧੂਲਕੋਟ ਦੀ ਸਮਾਜ ਸੇਵੀ ਸੰਸਥਾ ਨਿਰੋਲ ਸੇਵਾ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ 'ਬਲਿਹਾਰੀ ਕੁਦਰਤ ਵਸਿਆ' ਮੁਹਿੰਮ ਤਹਿਤ ਅੱਜ ਪੰਜਾਬੀ ਲੋਕ ਗਾਇਕ ਕੰਵਰ ਗਰੇਵਾਲ ਪਿੰਡ ਦੋਦਾ ਅਤੇ ਪਿੰਡ ਧੂਲਕੋਟ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ 'ਤੇ ਪੌਦੇ ਲਗਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਰ ਗਰੇਵਾਲ ਜਿੱਥੇ ਵਾਤਾਵਰਨ ਦੇ ਮੁੱਦੇ 'ਤੇ ਖੁੱਲ੍ਹ ਕੇ ਬੋਲੇ ਉਨ੍ਹਾਂ ਨੇ ਕਿਹਾ ਕਿ ਇਸ ਵਕਤ ਵਾਤਾਵਰਣ ਦੀ ਸੰਭਾਲ ਸਭ ਤੋਂ ਵੱਡਾ ਮੁੱਦਾ ਹੈ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ

    ਉਨ੍ਹਾਂ ਨੇ ਕਿਹਾ ਕਿ ਇਹ ਸਭ ਤੋਂ ਉੱਤਮ ਕਰਮ ਹੈ। ਕੰਵਰ ਗਰੇਵਾਲ ਨੇ ਕਿਹਾ ਕਿ ਵਾਤਾਵਰਨ ਅਤੇ ਰਾਜਨੀਤਕ ਪੱਖ ਤੋਂ ਪੰਜਾਬ ਨੂੰ ਉੱਜੜਨ 'ਤੇ ਸੱਤਰ-ਪਚੱਤਰ ਸਾਲ ਲੱਗੇ ਹਨ ਤੇ ਵੱਸਣ 'ਤੇ ਪੰਦਰਾਂ ਵੀਹ ਸਾਲ ਲੱਗਣਗੇ। ਪਰ ਸਾਨੂੰ ਸਭ ਨੂੰ ਮਿਲ ਕੇ ਇਸ ਉੱਤਮ ਕਾਰਜ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਇਸ ਵਕਤ ਜ਼ਾਤ ਪਾਤ ਦਾ ਘੁਣ ਸਮਾਜ ਨੂੰ ਖਾ ਰਿਹਾ ਹੈ ਅਤੇ ਜਾਤ ਪਾਤ ਖ਼ਤਮ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਸਮਾਜ ਵਿੱਚ ਨਕਾਰਾਤਮਕ ਸਕਾਰਾਤਮਕ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ, ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਵਿਰੋਧ ਕਰਨਾ ਹੈ ਤਾਂ ਉਹ ਤਹਿਜ਼ੀਬ ਨਾਲ ਹੋਣਾ ਚਾਹੀਦਾ ਹੈ ਕਿਉਂਕਿ ਤਹਿਜ਼ੀਬ ਨਾਲ ਵਿਰੋਧ ਹੀ ਸਾਨੂੰ ਗੁਰੂ ਸਾਹਿਬਾਨਾਂ ਨੇ ਸਿਖਾਇਆ ਹੈ। ਗਲਤ ਭਾਸ਼ਾ ਬੋਲ ਕੇ ਕਿਸੇ ਦਾ ਵਿਰੋਧ ਕਰਨਾ ਨਹੀਂ ਚਾਹੀਦਾ।

    ਕੰਵਰ ਗਰੇਵਾਲ ਨੇ ਕਿਹਾ ਕਿ ਬਗ਼ਾਵਤ ਸੋਚ ਦੀ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਨੂੰ ਗਲਤ ਬੋਲ ਕੇ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਫਿਲਹਾਲ ਮਾਨਵਤਾ ਦੇ ਭਲੇ ਲਈ ਕੰਮ ਕਰਨ ਦਾ ਟੀਚਾ ਮਿੱਥਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਸੰਸਥਾ ਵੱਲੋਂ ਵੱਖ ਵੱਖ ਥਾਵਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਪੌਦੇ ਲਾਏ ਜਾ ਰਹੇ ਹਨ। ਇਸੇ ਤਹਿਤ ਅੱਜ ਪਿੰਡ ਦੋਦਾ ਦੀ ਗਊਸ਼ਾਲਾ ਵਿਖੇ ਅਤੇ ਪਿੰਡ ਧੂਲਕੋਟ ਦੇ ਵੱਡੇ ਟਿਲੇ 'ਤੇ ਪੌਦੇ ਲਾਏ ਗਏ। ਉਨ੍ਹਾਂ ਕਿਹਾ ਕਿ ਸੰਸਥਾ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਵੀ ਕਰ ਰਹੀ ਹੈ ਅਤੇ ਲੋਕ ਵੀ ਸਾਥ ਦੇ ਰਹੇ ਹਨ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਤੋਂ ਇਲਾਵਾ ਵਣ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਸਨ।
    Published by:rupinderkaursab
    First published:

    Tags: Muktsar, Punjab

    ਅਗਲੀ ਖਬਰ