Home /muktsar /

Muktsar: ਦਫ਼ਤਰ ਦੀ ਕੰਧ 'ਤੇ ਲਿਖੇ ਪਾਏ ਗਏ ਖਾਲਿਸਤਾਨ ਦੇ ਨਾਅਰੇ, ਕਾਰਵਾਈ ਸ਼ੁਰੂ

Muktsar: ਦਫ਼ਤਰ ਦੀ ਕੰਧ 'ਤੇ ਲਿਖੇ ਪਾਏ ਗਏ ਖਾਲਿਸਤਾਨ ਦੇ ਨਾਅਰੇ, ਕਾਰਵਾਈ ਸ਼ੁਰੂ

X
ਦਫ਼ਤਰ

ਦਫ਼ਤਰ ਦੀ ਕੰਧ 'ਤੇ ਲਿਖੇ ਪਾਏ ਗਏ ਖਾਲਿਸਤਾਨ ਦੇ ਨਾਅਰੇ

ਦਫਤਰ ਦੀ ਇਕ ਕੰਧ 'ਤੇ ਲਿਖੇ ਇਹਨਾਂ ਨਾਅਰਿਆਂ ਦੇ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਪਹੁੰਚੀਂ। ਇਹਨਾਂ ਨਾਅਰਿਆਂ ਨੂੰ ਮਿਟਾਉਣ ਉਪਰੰਤ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

  • Share this:

ਕੁਨਾਲ ਧੂੜੀਆ,

ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸਥਿਤ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਅੱਜ ਸਵੇਰੇ ਦੇਸ਼ ਵਿਰੋਧੀ ਨਾਅਰੇ ਲਿਖੇ ਨਜਰ ਆਏ। ਦਫਤਰ ਦੀ ਇਕ ਕੰਧ 'ਤੇ ਲਿਖੇ ਇਹਨਾਂ ਨਾਅਰਿਆਂ ਦੇ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਪਹੁੰਚੀਂ। ਇਹਨਾਂ ਨਾਅਰਿਆਂ ਨੂੰ ਮਿਟਾਉਣ ਉਪਰੰਤ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਉਧਰ ਦਫਤਰ ਦੇ ਸਟਾਫ ਅਨੁਸਾਰ ਬੀਤੀ ਸ਼ਾਮ ਜੱਦ ਉਹ ਦਫਤਰ 'ਚੋਂ ਗਏ ਤਾਂ ਇਹ ਨਾਅਰੇ ਨਹੀਂ ਲਿਖੇ ਹੋਏ ਸਨ ਪਰ ਅੱਜ ਸਵੇਰੇ ਜਦ ਉਹ ਆਏ ਤਾਂ ਦਫਤਰ ਦੀ ਇਕ ਕੰਧ 'ਤੇ ਲਿਖੇ ਨਾਅਰਿਆਂ ਨੂੰ ਪੁਲਿਸ ਵੱਲੋਂ ਮਿਟਾਇਆ ਜਾ ਰਿਹਾ ਸੀ। ਪੁਲਿਸ ਇਸ ਮਾਮਲੇ ਵਿਚ ਫਿਲਹਾਲ ਅਗਲੇਰੀ ਕਾਰਵਾਈ ਕਰ ਰਹੀ ਹੈ।

Published by:Tanya Chaudhary
First published:

Tags: Khalistani, Muktsar, Punjab