ਕੁਨਾਲ ਧੂੜੀਆ,
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸਥਿਤ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਅੱਜ ਸਵੇਰੇ ਦੇਸ਼ ਵਿਰੋਧੀ ਨਾਅਰੇ ਲਿਖੇ ਨਜਰ ਆਏ। ਦਫਤਰ ਦੀ ਇਕ ਕੰਧ 'ਤੇ ਲਿਖੇ ਇਹਨਾਂ ਨਾਅਰਿਆਂ ਦੇ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਪਹੁੰਚੀਂ। ਇਹਨਾਂ ਨਾਅਰਿਆਂ ਨੂੰ ਮਿਟਾਉਣ ਉਪਰੰਤ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਉਧਰ ਦਫਤਰ ਦੇ ਸਟਾਫ ਅਨੁਸਾਰ ਬੀਤੀ ਸ਼ਾਮ ਜੱਦ ਉਹ ਦਫਤਰ 'ਚੋਂ ਗਏ ਤਾਂ ਇਹ ਨਾਅਰੇ ਨਹੀਂ ਲਿਖੇ ਹੋਏ ਸਨ ਪਰ ਅੱਜ ਸਵੇਰੇ ਜਦ ਉਹ ਆਏ ਤਾਂ ਦਫਤਰ ਦੀ ਇਕ ਕੰਧ 'ਤੇ ਲਿਖੇ ਨਾਅਰਿਆਂ ਨੂੰ ਪੁਲਿਸ ਵੱਲੋਂ ਮਿਟਾਇਆ ਜਾ ਰਿਹਾ ਸੀ। ਪੁਲਿਸ ਇਸ ਮਾਮਲੇ ਵਿਚ ਫਿਲਹਾਲ ਅਗਲੇਰੀ ਕਾਰਵਾਈ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Khalistani, Muktsar, Punjab