Home /muktsar /

Sri Muktsar Sahib: ਕਿਸਾਨ ਯੂਨੀਅਨ ਵੱਲੋਂ ਮਰਨ ਵਰਤ ਕਿਉਂ ਹੋਇਆ ਸ਼ੁਰੂ, ਦੇਖੋ ਇਹ ਖਾਸ ਰਿਪੋਰਟ  

Sri Muktsar Sahib: ਕਿਸਾਨ ਯੂਨੀਅਨ ਵੱਲੋਂ ਮਰਨ ਵਰਤ ਕਿਉਂ ਹੋਇਆ ਸ਼ੁਰੂ, ਦੇਖੋ ਇਹ ਖਾਸ ਰਿਪੋਰਟ  

ਕਿਸਾਨ ਯੂਨੀਅਨ ਵੱਲੋਂ ਮਰਨ ਵਰਤ ਸ਼ੁਰੂ, ਜਾਣੋ ਕਾਰਨ  

ਕਿਸਾਨ ਯੂਨੀਅਨ ਵੱਲੋਂ ਮਰਨ ਵਰਤ ਸ਼ੁਰੂ, ਜਾਣੋ ਕਾਰਨ  

ਸ੍ਰੀ ਮੁਕਤਸਰ ਸਾਹਿਬ:  ਖੇਤੀਬਾੜੀ ਵਿਭਾਗ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ  ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ ਦੂਜੇ ਦਿਨ ਵੀ ਸ੍ਰੀ ਮੁਕਤਸਰ ਸਾਹਿਬ - ਬਠਿੰਡਾ ਮਾਰਗ ਪੂਰੀ ਤਰ੍ਹਾਂ ਜਾਮ ਰੱਖਿਆ।

 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ:  ਖੇਤੀਬਾੜੀ ਵਿਭਾਗ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ  ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ ਦੂਜੇ ਦਿਨ ਵੀ ਸ੍ਰੀ ਮੁਕਤਸਰ ਸਾਹਿਬ - ਬਠਿੰਡਾ ਮਾਰਗ ਪੂਰੀ ਤਰ੍ਹਾਂ ਜਾਮ ਰੱਖਿਆ।

  ਇਸ ਦੌਰਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਅੱਜ ਇਸ ਜਾਮ ਦੌਰਾਨ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪਹੁੰਚੇ। ਉਹਨਾਂ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਖੇਤੀਬਾੜੀ ਵਿਭਾਗ ਦਾ ਇੱਕ ਏ ਡੀ ਓ ਸੰਦੀਪ ਬਹਿਲ ਅਤੇ ਦੋ ਹੋਰ ਸਰਕਾਰੀ ਕਰਮਚਾਰੀਆਂ ਲਖਵਿੰਦਰ ਸਿੰਘ ਅਤੇ ਦਲਜੀਤ ਸਿੰਘ 'ਤੇ ਕਰੀਬ 4 ਮਹੀਨੇ ਪਹਿਲਾ ਮਾਮਲਾ ਦਰਜ਼ ਹੋਇਆ ਸੀ।

  ਦਰਜ਼ ਮਾਮਲੇ ਅਨੁਸਾਰ ਵਿਭਾਗ ਦਾ ਏ ਡੀ ਓ ਕਥਿਤ ਤੌਰ 'ਤੇ ਜੱਜ ਬਣ ਕੇ ਲੋਕਾਂ ਨੂੰ ਕੰਮ ਕਰਵਾਉਣ ਦਾ ਕਹਿੰਦਾ ਸੀ। ਇਸ ਸਬੰਧੀ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਸੀ। ਪਰ ਅਜੇ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ। ਵਿਭਾਗ 'ਚੋਂ ਮੁਅੱਤਲ ਇਹ ਏ ਡੀ ਓ ਸ਼ਰੇਆਮ ਘੁੰਮ ਰਿਹਾ ਹੈ, ਇੱਕ ਪੁਲਿਸ ਇਨਕੁਆਰੀ ਸ੍ਰੀ ਮੁਕਤਸਰ ਸਾਹਿਬ ਦੇ ਮਾਮਲੇ ਦੀ ਮੋਗੇ ਲਾ ਦਿੱਤੀ ਗਈ ਹੈ। ਇਹ ਏ ਡੀ ਓ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤਾਂ ਕਰ ਰਿਹਾ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ।

  ਇਸ ਮੰਗ ਨੂੰ ਲੈ ਕੇ ਇਹ ਸੰਘਰਸ਼ ਹੈ ਕਿ ਖੇਤੀਬਾੜੀ ਵਿਭਾਗ ਦੇ ਇਸ ਏ ਡੀ ਓ ਅਤੇ ਬਾਕੀ ਦੋ ਅਧਿਕਾਰੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਪੰਜਾਬ ਪੱਧਰ 'ਤੇ ਸ਼ੁਰੂ ਕੀਤਾ ਜਾਵੇਗਾ। ਉਹਨਾਂ ਇਸ ਸਭ ਲਈ ਮੌਜੂਦਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।

  Published by:Rupinder Kaur Sabherwal
  First published:

  Tags: Agriculture department, Muktsar, Punjab