Home /muktsar /

ਮੁਕਤਸਰ ਦੇ ਪਿੰਡਾਂ 'ਚ ਵਿਕਾਸ ਕਾਰਜਾਂ ਵਿਚ ਕਿਉਂ ਆਈ ਖੜੋਤ ਸੁਣੋ ਸਰਪੰਚਾਂ ਦੇ ਮੂੰਹੋਂ  

ਮੁਕਤਸਰ ਦੇ ਪਿੰਡਾਂ 'ਚ ਵਿਕਾਸ ਕਾਰਜਾਂ ਵਿਚ ਕਿਉਂ ਆਈ ਖੜੋਤ ਸੁਣੋ ਸਰਪੰਚਾਂ ਦੇ ਮੂੰਹੋਂ  

ਪਿੰਡਾਂ

ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਕਿਉਂ ਆਈ ਖਡ਼ੋਤ ਸੁਣੋ ਸਰਪੰਚਾਂ ਦੇ ਮੂੰਹੋਂ  

ਇਸ ਮੀਟਿੰਗ ਦੌਰਾਨ ਹਾਜ਼ਰ ਸਰਪੰਚਾਂ ਅਤੇ ਪੰਚਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜੋ ਵਿਕਾਸ ਕਾਰਜਾਂ ਦੇ ਨਾਮ 'ਤੇ ਕੰਮ ਚਲਾਉਣ ਲਈ ਸਰਪੰਚਾਂ ਅਤੇ ਪੰਚਾਂ ਨੂੰ ਕਿਹਾ ਜਾ ਰਿਹਾ ਉਸ ਦਾ ਤਰੀਕਾ ਬਿਲਕੁਲ ਗ਼ਲਤ ਹੈ।

  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਹਲਕਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਹਾਜ਼ਰ ਸਰਪੰਚਾਂ ਅਤੇ ਪੰਚਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜੋ ਵਿਕਾਸ ਕਾਰਜਾਂ ਦੇ ਨਾਮ 'ਤੇ ਕੰਮ ਚਲਾਉਣ ਲਈ ਸਰਪੰਚਾਂ ਅਤੇ ਪੰਚਾਂ ਨੂੰ ਕਿਹਾ ਜਾ ਰਿਹਾ ਉਸ ਦਾ ਤਰੀਕਾ ਬਿਲਕੁਲ ਗ਼ਲਤ ਹੈ।

    ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਰੇਤੇ ਅਤੇ ਸੀਮਿੰਟ ਦੇ ਰੇਟ ਡੀਸੀ ਰੇਟਾਂ ਨਾਲੋਂ ਕਿਤੇ ਜ਼ਿਆਦਾ ਵਧ ਚੁੱਕੇ ਹਨ। ਜਿਸ ਕਾਰਨ ਵਿਕਾਸ ਕਾਰਜਾਂ 'ਚ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਸਰਪੰਚਾਂ ਅਤੇ ਪੰਚਾਂ 'ਤੇ ਘਪਲੇ ਕਰਨ ਦੇ ਇਲਜ਼ਾਮ ਲਾ ਰਹੀ ਹੈ ਪਰ ਮਸਲਾ ਇਹ ਨਹੀਂ ਹੈ ਅਸਲ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਵਿਚ ਖੜੋਤ ਇਸ ਕਾਰਨ ਆ ਚੁੱਕੀ ਹੈ ਜੋ ਕਿ ਡੀ ਸੀ ਰੇਟਾਂ ਤੇ ਆਮ ਮਾਰਕੀਟ ਦੇ ਰੇਟਾਂ ਦੇ ਵਿੱਚ ਵੱਡਾ ਫ਼ਰਕ ਹੈ।

    ਜਿਸ ਕਾਰਨ ਕਾਰਨ ਪਿੰਡਾਂ ਦੇ ਵਿਚ ਵਿਕਾਸ ਕਾਰਜ ਚਲਾਉਣਾ ਨਾਮੁਮਕਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ ਅਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ।

    Published by:Tanya Chaudhary
    First published:

    Tags: Muktsar, Sarpanch, Village