Home /muktsar /

ਔਰਤਾਂ ਵਿੱਚ ਖੂਨ ਦੀ ਕਮੀ ਵੱਡੀ ਸਮੱਸਿਆ, ਇਸ ਗੱਲ ਦਾ ਰੱਖੋ ਵਿਸ਼ੇਸ਼ ਧਿਆਨ: ਡਾ. ਸਿਮਰਜੀਤ ਕੌਰ

ਔਰਤਾਂ ਵਿੱਚ ਖੂਨ ਦੀ ਕਮੀ ਵੱਡੀ ਸਮੱਸਿਆ, ਇਸ ਗੱਲ ਦਾ ਰੱਖੋ ਵਿਸ਼ੇਸ਼ ਧਿਆਨ: ਡਾ. ਸਿਮਰਜੀਤ ਕੌਰ

ਔਰਤਾਂ ਵਿੱਚ ਖੂਨ ਦੀ ਕਮੀ ਵੱਡੀ ਸਮੱਸਿਆ-  ਡਾ. ਸਿਮਰਜੀਤ ਕੌਰ

ਔਰਤਾਂ ਵਿੱਚ ਖੂਨ ਦੀ ਕਮੀ ਵੱਡੀ ਸਮੱਸਿਆ-  ਡਾ. ਸਿਮਰਜੀਤ ਕੌਰ

ਸ੍ਰੀ ਮੁਕਤਸਰ ਸਾਹਿਬ: ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਬਲਾਕ ਅਧੀਨ ਆਉਂਦੇ ਵੱਖ-ਵੱਖ ਹੈਲਥ ਅਤੇ ਵੇਲਨੇਸ ਕੇਂਦਰਾਂ 'ਤੇ ਰਾਸ਼ਟਰੀ ਪੋਸ਼ਣ ਮਾਹ ਦੇ ਤਹਿਤ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀ ਜਾ ਰਹੀਆਂ ਹਨ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਬਲਾਕ ਅਧੀਨ ਆਉਂਦੇ ਵੱਖ-ਵੱਖ ਹੈਲਥ ਅਤੇ ਵੇਲਨੇਸ ਕੇਂਦਰਾਂ 'ਤੇ ਰਾਸ਼ਟਰੀ ਪੋਸ਼ਣ ਮਾਹ ਦੇ ਤਹਿਤ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀ ਜਾ ਰਹੀਆਂ ਹਨ।

  ਇਸ ਬਾਰੇ ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਇੱਕ ਪਾਸੇ ਜਿੱਥੇ ਲੋਕਾਂ ਵਿਸ਼ੇਸ਼ਤ ਤੋਰ 'ਤੇ ਔਰਤਾਂ ਨੂੰ ਉਨ੍ਹਾਂ ਦੇ ਖਾਣ-ਪਾਣ ਅਤੇ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਣ ਲਈ ਬੈਠਕਾਂ ਅਤੇ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਉਥੇ ਹੀ ਬੱਚਿਆਂ ਨੂੰ ਕੁਪੋਸ਼ਣ ਬਾਰੇ ਜਾਗਰੂਕ ਕਰਣ ਲਈ ਸਕੂਲਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਪਿੰਡ ਮਡਾਹਰ ਕਲਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਲਗਾਏ ਕੈਂਪ ਦੌਰਾਨ ਆਯੁਰਵੈਦਿਕ ਮੈਡੀਕਲ ਅਫਸਰ ਡਾ. ਸਿਮਰਜੀਤ ਕੌਰ ਨੇ ਬੱਚਿਆਂ ਨੂੰ ਜੰਕ ਫ਼ੂਡ ਤੋਂ ਦੂਰ ਰਹਿਣ ਅਤੇ ਘਰ ਦਾ ਬਣਿਆਂ ਪੌਸ਼ਟਿਕ ਭੋਜਨ ਖਾਣ ਦੇ ਲਈ ਪ੍ਰੇਰਿਤ ਕੀਤਾ।

  ਇਸ ਦੇ ਨਾਲ ਹੀ ਲੜਕੀਆਂ ਨੂੰ ਸਾਫ਼ ਸਫਾਈ ਅਤੇ ਕਿਸ਼ੋਰਾਵਸਥਾ ਵਿੱਚ ਆਉਣ ਵਾਲੇ ਬਦਲਾਵਾਂ ਵਿੱਚ ਸਹੀ ਖਾਣ-ਪਾਣ ਦੇ ਮਹੱਤਵ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਸ਼ੋਰਾਵਸਥਾ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ ਜਿਸ ਤੋਂ ਅਨੀਮਿਆ ਹੋ ਜਾਂਦਾ ਹੈ। ਇਸ ਲਈ ਆਪਣੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਵਿੱਚ ਖੂਨ ਦੀ ਕਮੀ ਇੱਕ ਵੱਡੀ ਸਮੱਸਿਆ ਹੈ ਅਤੇ ਇਹੀ ਉਮਰ ਹੈ ਜਦੋਂ ਪੌਸ਼ਟਿਕ ਖੁਰਾਕ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।

  ਉਨ੍ਹਾਂ ਕਿਹਾ ਕਿ ਵਿਭਾਗ ਦੁਆਰਾ ਸਮੇਂ ਸਮੇਂ 'ਤੇ ਅਜਿਹੇ ਪ੍ਰੋਗਰਾਮ ਚਲਾਕੇ ਲੋਕਾਂ ਵਿੱਚ ਬਿਮਾਰੀਆਂ ਅਤੇ ਚੰਗੀ ਆਦਤਾਂ ਦੇ ਪ੍ਰਤੀ ਜਾਗਰੂਕਤਾ ਫੈਲਾਣ ਦਾ ਕੰਮ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਹੱਥ ਧੋਣ ਦੇ ਸਹੀ ਤਰੀਕੇ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਫਾਰਮਾਸਿਸਟ ਸੰਗੀਤਾ, ਸਕੂਲ ਸਟਾਫ ਅਤੇ ਸਕੂਲੀ ਬੱਚੇ ਮੌਜੂਦ ਸਨ।

  Published by:Rupinder Kaur Sabherwal
  First published:

  Tags: Health, Muktsar, Punjab, Women