Home /muktsar /

ਨਵੀਂ ਦਾਣਾ ਮੰਡੀ ਦਾ ਬੁਰਾ ਹਾਲ, ਕੂੜੇ ਦੇ ਵੱਡੇ ਢੇਰਾਂ ਨਾਲ ਪਸ਼ੂਆਂ ਨੇ ਵੀ ਲਾਏ ਡੇਰੇ

ਨਵੀਂ ਦਾਣਾ ਮੰਡੀ ਦਾ ਬੁਰਾ ਹਾਲ, ਕੂੜੇ ਦੇ ਵੱਡੇ ਢੇਰਾਂ ਨਾਲ ਪਸ਼ੂਆਂ ਨੇ ਵੀ ਲਾਏ ਡੇਰੇ

X
ਨਵੀਂ

ਨਵੀਂ ਦਾਣਾ ਮੰਡੀ ਵਿੱਚ ਲੱਗੇ ਕੂੜੇ ਦੇ ਵੱਡੇ ਵੱਡੇ ਢੇਰ ਅਵਾਰਾ ਪਸ਼ੂਆਂ ਨੇ ਵੀ ਲਾਏ ਡੇਰੇ

ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਫਸਲ ਦੀ ਖਰੀਦ ਪੂਰੇ ਪੰਜਾਬ ਵਿਚ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਮੀਡੀਆ ਵਿੱਚ ਪ੍ਰਬੰਧ ਕੀਤੇ ਗਏ ਹਨ, ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਦੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ ਨਵੀਂ ਦਾਣਾ ਮੰਡੀ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਅਤੇ ਅਵਾਰਾ ਪਸ਼ੂ ਘੁੰਮਦੇ ਨਜ਼ਰ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਲਈ ਇੱਕ ਮਹੀਨਾ ਪਹਿਲਾਂ ਮੰਡੀ ਵਿੱਚ ਪ੍ਰਬੰਧ ਕਰਨ। ਜਿਸ ਤਰ੍ਹਾਂ ਮੰਡੀ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹਨ ਉਸਨੂੰ ਸਾਫ ਕਰਵਾਉਣਾ ਚਾਹੀਦਾ ਸੀ ਤੇ ਨਾਲ ਨਾਲ ਹੀ ਅਵਾਰਾ ਪਸ਼ੂਆਂ ਦਾ ਵੀ ਕੋਈ ਹੱਲ ਕਰਨਾ ਚਾਹੀਦਾ ਸੀ। ਕਿਸਾਨ ਦਾ ਕਹਿਣਾ ਸੀ ਕਿ ਸਭ ਤੋਂ ਵੱਡੀ ਸਮੱਸਿਆ ਕਿਸਾਨਾਂ ਦੀ ਫ਼ਸਲ ਚੋਰੀ ਹੁੰਦੀ ਹੈ ਉਸ ਉਸ ਦੇ ਪ੍ਰਬੰਧ ਕੀਤੇ ਜਾਣ। ਜਦੋਂ ਜ਼ਿਲ੍ਹਾ ਮੰਡੀ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੰਡੀ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

Published by:Rupinder Kaur Sabherwal
First published:

Tags: Kisan, Mandi, Muktsar, News, Punjab