ਕੁਨਾਲ ਧੂੜੀਆ
ਲੰਬੀ- ਸ੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ ਸ਼ੁਰੂ ਕੀਤੇ ਧਰਨਿਆਂ ਦੀ ਲੜੀ ਤਹਿਤ ਲੰਬੀ ਸਬ ਤਹਿਸੀਲ ਅੱਗੇ ਧਰਨੇ 'ਤੇ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਦੌਰਾਨ ਸੰਬੋਧਨ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਮੌਜੂਦਾ ਸਰਕਾਰ ਆਪਣੀਆਂ ਕਮੀਆਂ ਲਕਾੳਣ 'ਤੇ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਅੱਜ ਭਗਵੰਤ ਮਾਨ ਨਹੀਂ ਲਾਰੈਂਸ ਬਿਸ਼ਨੋਈ ਹੈ। ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸ ਵਿਅਕਤੀ ਨੂੰ ਜ਼ਿੰਦਾ ਰੱਖਣਾ ਅਤੇ ਕਿਸ ਨੂੰ ਮਾਰਨਾ ਇਹ ਸਭ ਲਾਰੈਂਸ ਬਿਸ਼ਨੋਈ ਤੈਅ ਕਰ ਰਿਹਾ ਹੈ ਅਤੇ ਕਿਸ ਵਿਅਕਤੀ ਤੋਂ ਕਿੰਨਾ ਟੈਕਸ ਲੈਣਾ ਹੈ ਇਹ ਸਭ ਵੀ ਉਹ ਹੀ ਤੈਅ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Muktsar, Sukhbir singh Badal