ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਭਾਰਤ ਸਰਕਾਰ ਨੇ ਨਵੇਂ ਸਾਲ ਨੂੰ ਅੰਤਰ ਰਾਸ਼ਟਰੀ ਪੋਸ਼ਕ ਅਨਾਜ ਸਾਲ ਯਾਨੀ ਕਿ ਮੂਲ ਅਨਾਜ ਮਿਲਟ ਦਾ ਸਾਲ ਸਬੰਧੀ ਐਲਾਨ ਕੀਤਾ ਹੈ। ਭਾਰਤ ਨਵੇਂ ਸਾਲ ਵਿੱਚ ਦੁਨੀਆਂ ਦੀ ਰਸੋਈ ਦਾ ਸਵਾਦ ਬਦਲਣ ਜਾਂ ਰਿਹਾ ਹੈ ਭਾਰਤ ਸਰਕਾਰ ਵੱਲੋਂ ਦੁਨੀਆਂ ਭਰ ਦੇ ਪਰਵਾਰਾਂ ਦੀ ਰਸੋਈ ਤੱਕ ਮਿਲਟ ਯਾਨੀ ਮੋਟੇ ਅਨਾਜ ਦੀ ਦਸਤਕ ਯਕੀਨੀ ਬਣਾਉਣ ਦੇ ਯਤਨ ਕੀਤੇ ਹਨ। ਪੰਜਾਬ ਦੀ ਸੰਸਥਾ ਖੇਤੀ ਵਿਰਾਸਤ ਮਿਸ਼ਨ ਦੇ ਸਪੋਕਸਪਰਸਨ ਜਸਵਿੰਦਰ ਸਿੰਘ ਨੇ ਆਖਿਆ ਕਿ ਮਿਲਟ ਨੂੰ ਦੁਨੀਆਂ ਭਰ ਵਿਚ ਭੋਜਨ ਦੀ ਥਾਲੀ ਵਿਚ ਸਨਮਾਨਜਨਕ ਥਾਂ ਦਵਾਉਣ ਦਾ ਸਮਾਂ ਆ ਗਿਆ ਹੈ।
ਭਾਰਤ ਦੇਸ਼ ਵਿੱਚ 16 ਪ੍ਰਮੁੱਖ ਕਿਸਮ ਦੇ ਮੋਟੇ ਅਨਾਜ ਦਾ ਉਤਪਾਦਨ ਹੁੰਦਾ ਹੈ। ਜਿਨ੍ਹਾਂ ਵਿਚ ਜਵਾਰ, ਬਾਜਰਾ ,ਰਾਗੀ ,ਕੰਗਣੀ ਚੀ ਨਾ, ਕੋਧਰਾ, ਕੁਟਕੀ , ਹਰੀ ਕੰਗਣੀ, ਸੁਨਹਿਰੀ ਕੰਗਣੀ ਆਦਿ ਪ੍ਰਮੁੱਖ ਹਨ। ਰਾਜਸਥਾਨ ਵਿੱਚ ਮਿਲਟ ਦਾ ਉਤਪਾਦਨ 36 ਫੀਸਦੀ ਮਹਾਰਾਸ਼ਟਰ ਵਿਚ 14 ਫੀਸਦੀ ਕਰਨਾਟਕ ਵਿਚ 19ਫੀਸਦੀ, ਉੱਤਰ ਪ੍ਰਦੇਸ਼ ਵਿੱਚ ਨੌਂ ਫੀਸਦੀ, ਮੱਧ ਪ੍ਰਦੇਸ਼ ਵਿੱਚ 5 ਫੀਸਦੀ ਹੋ ਰਿਹਾ ਹੈ।
ਇਸ ਸਮੇਂ ਭਾਰਤ ਪੰਜਵਾਂ ਸਭ ਤੋਂ ਵੱਡਾ ਮਿਲਟ ਉਤਪਾਦਕ ਦੇਸ਼ ਹੈ। ਇਸ ਸਾਲ ਵਿਸ਼ਵ ਪੱਧਰ 'ਤੇ ਫੂਡ ਫੈਸਟੀਵਲ ਵਿਚ ਮਿਲਟ ਦੀ ਹਿੱਸੇਦਾਰੀ ਵਧੇਗੀ। ਉਨ੍ਹਾਂ ਦੱਸਿਆ ਕਿ ਮਿਲਟ ਫੂਡ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਅਤੇ ਨਵੇਂ ਸਾਲ ਵਿੱਚ ਵਿਰਾਸਤ ਮਿਸ਼ਨ ਦੇ ਯਤਨਾ ਸਦਕਾ ਰੋਸਈ ਦਾ ਸੁਆਦ ਵੀ ਬਦਲੇਗਾ ਜਿਸ ਸਦਕਾ ਕਈ ਬਿਮਾਰੀਆਂ ਤੋਂ ਮਿਲਟ ਭੋਜਨ ਖਾਣ ਨਾਲ ਛੁਟਕਾਰਾ ਵੀ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।