ਕੁਨਾਲ ਧੂੜੀਆ
ਗਿੱਦੜਬਾਹਾ- ਆਮ ਤੌਰ 'ਤੇ ਰਾਜਸੀ ਪਾਰਟੀ ਵਿਚ ਕਿਸੇ ਆਗੂ ਦੀ ਆਮਦ 'ਤੇ ਜਸ਼ਨ ਦਾ ਮਾਹੌਲ ਬਣਦਾ ਹੈ ਅਤੇ ਲੱਡੂ ਵੰਡੇ ਜਾਂਦੇ ਹਨ। ਪਰ ਅਜ ਜੋਂ ਗਿੱਦੜਬਾਹਾ ਵਿਖੇ ਹੋਇਆ ਉਹ ਬਹੁਤ ਘੱਟ ਵੇਖਣ ਨੂੰ ਮਿਲਦਾ, ਗਿੱਦੜਬਾਹਾ ਤੋਂ ਚਾਰ ਵਾਰ ਵਿਧਾਇਕ ਰਹੇ ਮਨਪ੍ਰੀਤ ਸਿੰਘ ਬਾਦਲ ਸਾਬਕਾ ਖਜਾਨਾ ਮੰਤਰੀ ਦੇ ਕਾਂਗਰਸ ਨੂਂ ਅਲਵਿਦਾ ਕਹਿ ਕੇ ਭਾਜਪਾ 'ਚ ਜਾਣ 'ਤੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ 'ਤੇ ਪਟਾਕੇ ਚਲਾਏ। ਗਿੱਦੜਬਾਹਾ ਦੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਕਿਸੇ ਆਗੂ ਦੇ ਇਸ ਤਰ੍ਹਾ ਪਾਰਟੀ ਛੱਡ ਜਾਣ 'ਤੇ ਕੋਈ ਫਰਕ ਨਹੀਂ ਪੈਂਦਾ ਕਿਉਕਿ ਪਾਰਟੀ ਵਰਕਰਾਂ ਨਾਲ ਚੱਲਦੀ ਤੇ ਵਰਕਰ ਅੱਜ ਵੀ ਕਾਂਗਰਸ ਨਾਲ ਖੜ੍ਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Congress, Manpreet Badal, Muktsar