Home /muktsar /

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜੇਲ੍ਹ 'ਚ ਕੈਦੀਆਂ ਦੀ ਪਰਿਵਾਰਾਂ ਨਾਲ ਕਰਾਈ ਗਈ ਮਿਲਣੀ  

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜੇਲ੍ਹ 'ਚ ਕੈਦੀਆਂ ਦੀ ਪਰਿਵਾਰਾਂ ਨਾਲ ਕਰਾਈ ਗਈ ਮਿਲਣੀ  

ਜ਼ਿਲ੍ਹਾ

ਜ਼ਿਲ੍ਹਾ ਜੇਲ੍ਹ ਵਿੱਚ ਕੈਦੀਆਂ ਦੀ ਪਰਿਵਾਰਾਂ ਨਾਲ ਕਰਾਈ ਗਈ ਮਿਲਣੀ  

ਪਰਿਵਾਰਿਕ ਮਿਲਣੀ ਤਹਿਤ ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੱਕ ਕਮਰੇ ਅੰਦਰ ਟੇਬਲ 'ਤੇ ਚੰਗੇ ਆਚਰਨ ਵਾਲੇ ਕੈਦੀਆਂ ਦੀ ਪਰਿਵਾਰ ਨਾਲ ਮੁਲਾਕਾਤ ਹੋਇਆ ਕਰੇਗੀ। ਪੰਜਾਬ ਸਰਕਾਰ ਦਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੇ ਪਰਿਵਾਰਾਂ ਨੂੰ ਮੁਲਾਕਾਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ।

  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਵੱਲੋਂ ਜੇਲ੍ਹਾਂ 'ਚ ਸੁਧਾਰ ਤਹਿਤ ਉਲੀਕੇ ਗਏ ਪਰਿਵਾਰਿਕ ਮਿਲਣੀ ਸਮਾਗਮ ਦੌਰਾਨ ਅੱਜ ਸ੍ਰੀ ਮੁਕਤਸਰ ਸਾਹਿਬ ਜੇਲ੍ਹ 'ਚ ਵੀ ਇਹ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਜੇਲ੍ਹ 'ਚ ਸੈਸ਼ਨ ਜੱਜ, ਡਿਪਟੀ ਕਮਿਸ਼ਨਰ, ਐਸ ਐਸ ਪੀ, ਵਿਸ਼ੇਸ਼ ਤੌਰ 'ਤੇ ਪਹੁੰਚੇ।

    ਪਰਿਵਾਰਿਕ ਮਿਲਣੀ ਤਹਿਤ ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੱਕ ਕਮਰੇ ਅੰਦਰ ਟੇਬਲ 'ਤੇ ਚੰਗੇ ਆਚਰਨ ਵਾਲੇ ਕੈਦੀਆਂ ਦੀ ਪਰਿਵਾਰ ਨਾਲ ਮੁਲਾਕਾਤ ਹੋਇਆ ਕਰੇਗੀ। ਪੰਜਾਬ ਸਰਕਾਰ ਦਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੇ ਪਰਿਵਾਰਾਂ ਨੂੰ ਮੁਲਾਕਾਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ।

    ਪਹਿਲਾਂ ਜਿਵੇਂ ਕਿ ਕੈਦੀ ਅਤੇ ਪਰਿਵਾਰ ਨੂੰ ਗਰਿੱਲਾਂ ਵਿਚ ਮਿਲਣਾ ਪੈਦਾ ਸੀ, ਹੁਣ ਇੱਕ ਕਮਰੇ ਵਿੱਚ ਪਰਿਵਾਰ ਆਪਣੇ ਕੈਦੀ ਨਾਲ ਮੁਲਾਕਾਤ ਕਰ ਸਕਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਚੰਗੇ ਆਚਰਨ ਵਾਲੇ ਕੈਦੀਆਂ ਨੂੰ ਪਰਿਵਾਰ ਨਾਲ ਇੱਕ ਟੇਬਲ 'ਤੇ ਬੈਠ ਕੇ ਮੁਲਾਕਾਤ ਕਰਵਾਈ ਜਾਵੇਗੀ। ਅੱਜ ਸ੍ਰੀ ਮੁਕਤਸਰ ਸਾਹਿਬ ਜੇਲ੍ਹ 'ਚ 12 ਪਰਿਵਾਰਾਂ ਦੀ ਮੁਲਾਕਾਤ ਕਰਵਾਈ ਗਈ ਹੈ।

    Published by:Tanya Chaudhary
    First published:

    Tags: AAP Punjab, Family, Meeting, Muktsar, Prisoner, Punjab