ਕੁਨਾਲ ਧੂੜੀਆ
ਮਲੋਟ- ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਅੱਜ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਕਥਿਤ ਤੌਰ 'ਤੇ ਰਿਫਾਇੰਡ ਤੋਂ ਤਿਆਰ ਕੀਤੇ ਜਾ ਰਹੇ ਦੁੱਧ ਵਾਲੀ ਇੱਕ ਡੇਅਰੀ ਦਾ ਭਾਂਡਾ ਫੋੜ ਕੀਤਾ ਗਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਵਿਅਕਤੀ ਸਰਦੀ ਦੇ 4 - 5 ਮਹੀਨੇ ਮਲੋਟ ਵਿਖੇ ਆਉਂਦਾ ਸੀ ਅਤੇ ਇੱਕ ਕਿਰਾਏ ਦੀ ਜਗ੍ਹਾ ਲੈ ਕੇ ਉੱਥੇ ਰਿਫਾਇੰਡ ਅਤੇ ਹੋਰ ਕੁਝ ਕੈਮੀਕਲਜ਼ ਨਾਲ ਦੁੱਧ ਤਿਆਰ ਕਰਕੇ ਅੱਗੇ ਸਪਲਾਈ ਕਰਦਾ ਸੀ।
ਹਰ ਵਾਰ ਇਹ ਵਿਅਕਤੀ ਆਪਣੀ ਜਗ੍ਹਾ ਬਦਲ ਲੈਂਦਾ ਸੀ। ਹੁਣ ਵਿਭਾਗ ਨੂੰ ਮਿਲੀ ਸੂਚਨਾਂ ਦੇ ਅਧਾਰ 'ਤੇ ਜਦ ਛਾਪੇਮਾਰੀ ਕੀਤੀ ਗਈ ਤਾਂ ਇਸ ਵਿਅਕਤੀ ਕੋਲੋ ਦੁੱੱਧ ਦੇ ਭਰੇ ਡਰੰਮ, ਰਿਫਾਇੰਡ ਦੇ ਟੀਨ ਆਦਿ ਫੜੇ ਗਏ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਵਿਅਕਤੀ 'ਤੇ ਸਿਹਤ ਵਿਭਾਗ ਵੱਲੋਂ ਆਪਣੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਜਦ ਕਿ ਇਸ ਸਬੰਧੀ ਪੁਲਿਸ ਵੱਲੋਂ ਵੀ ਆਪਣੇ ਪੱਧਰ 'ਤੇ ਕਾਰਵਾਈ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।