ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਉਪਿੰਦਰਜੀਤ ਸਿੰਘ ਘੁੰਮਣ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਪੀਸੀਆਰ ਮੋਟਰਸਾਇਕਲ ਪੁਲਿਸ ਮੁਲਾਜਮਾਂ ਨੂੰ ਜ਼ਿਲ੍ਹਾ ਪੁਲਿਸ ਹੈੱਡਕੁਆਟਰ ਬੁਲਾ ਕੇ ਉਨ੍ਹਾਂ ਨੂੰ ਸ਼ਹਿਰ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਕੁਲਵੰਤ ਰਾਏ ਐਸ.ਪੀ (ਐਚ), ਅਵਤਾਰ ਸਿੰਘ ਡੀ.ਐਸ.ਪੀ (ਐਚ), ਇੰਸਪੈਕਟਰ ਸੰਜੀਵ ਕੁਮਾਰ ਰੀਡਰ ਮੌਜੂਦ ਸਨ l
ਇਸ ਮੌਕੇ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੀ.ਸੀ.ਆਰ ਮੋਟਰਸਾਇਕਲ ਪੁਲਿਸ ਮੁਲਾਜਮਾਂ ਨੂੰ ਅੱਜ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਬੁਲਾ ਕੇ ਇਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਸ਼ਹਿਰ ਦੇ ਅੰਦਰ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਸ਼ਹਿਰ ਅੰਦਰ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਬਿਨਾਂ ਦੇਰੀ ਉਸ ਜਗ੍ਹਾ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆਂ ਕਿ ਸ਼ਹਿਰ ਅੰਦਰ ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਸ ਜਗ੍ਹਾ ਦੀ ਗਸ਼ਤ ਵਧਾਈ ਜਾਵੇ।
ਰਾਤ ਸਮੇਂ ਵੀ ਉਸ ਜਗਾ 'ਤੇ ਨਾਕਾ ਲਗਾ ਕੇ ਸ਼ਰਾਰਤੀ ਅਨਸਰਾਂ 'ਤੇ ਨਕੇਲ ਕੱਸੀ ਜਾਵੇ। ਉਨ੍ਹਾਂ ਕਿਹਾ ਕਿ ਰਾਤ ਸਮੇਂ ਸ਼ਹਿਰ ਅੰਦਰ ਬਜਾਰ ਵਿਚ ਗਸਤਾਂ ਕੀਤੀਆਂ ਜਾਣ ਤਾਂ ਜੋ ਚੋਰੀ ਦੀਆਂ ਘਟਨਾਵਾਂ ਨਾ ਵਾਪਰ ਸਕਣ। ਉਨ੍ਹਾਂ ਦੱਸਿਆਂ ਕਿ ਆਪਣੇ ਏਰੀਏ ਦੀ ਬੀਟ ਦਾ ਪੂਰਾ ਵੇਰਵਾ ਬੀਟ ਬੁਕ ਵਿੱਚ ਦਰਜ ਹੋਵੇ ਅਤੇ ਆਪਣੀ ਡਿਊਟੀ ਨੂੰ ਵਧੀਆ ਢੰਗ ਨਾਲ ਨਿਭਾਇਆ ਜਾਵੇ।
ਉਨ੍ਹਾਂ ਕਿਹਾ ਕਿ ਬੰਦ ਪਏ ਅਤੇ ਖਰਾਬ ਪਏ ਪੀ.ਸੀ.ਆਰ ਮੋਟਰਸਾਇਕਲਾਂ ਨੂੰ ਠੀਕ ਕਰਵਾਇਆ ਗਿਆ ਹੈ ਤੇ ਜ਼ਿਲ੍ਹੇ ਅੰਦਰ ਕੁੱਲ 31 ਪੀ.ਸੀ.ਆਰ ਮੋਟਰਸਾਇਕਲ ਜੋ 15 ਪੀ.ਸੀ.ਆਰ ਮੋਟਰਸਾਇਕਲ ਮੁਕਤਸਰ ਡਵੀਜ਼ਨ ਵਿੱਚ, 10 ਪੀ.ਸੀ.ਆਰ ਮੋਟਰਸਾਇਕਲ ਮਲੋਟ ਡਵੀਜ਼ਨ ਅਤੇ 6 ਪੀ.ਸੀ.ਆਰ ਮੋਟਰਸਾਇਕਲ ਗਿੱਦੜਬਾਹਾ ਡਵੀਜ਼ਨ ਵਿੱਚ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵੋਮੈਨ ਪੁਲਿਸ ਮੁਲਾਜ਼ਮਾਂ ਨੂੰ 07 ਸਕੂਟਰੀਆਂ ਨਾਲ ਤਾਇਨਾਤ ਕੀਤਾ ਗਿਆ ਅਤੇ ਨਾਲ ਹੀ 07 ਰੂਲਰ ਰੈਪਿਡ ਵਹੀਕਲਾਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਥਾਂਵਾ 'ਤੇ ਗਸ਼ਤ ਜਾਂ ਚੈਕਿੰਗ ਲਈ ਭੇਜਿਆ ਗਿਆ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।