Home /muktsar /

ਸ੍ਰੀ ਮੁਕਤਸਰ ਸਾਹਿਬ 'ਚ ਕੋਰਟ ਕੰਪਲੈਕਸ ਦੇ ਬਖਸ਼ੀਖਾਨੇ 'ਚ ਗੋਲੀ ਲੱਗਣ ਨਾਲ ASI ਦੀ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ 'ਚ ਕੋਰਟ ਕੰਪਲੈਕਸ ਦੇ ਬਖਸ਼ੀਖਾਨੇ 'ਚ ਗੋਲੀ ਲੱਗਣ ਨਾਲ ASI ਦੀ ਹੋਈ ਮੌਤ

ਕੋਰਟ

ਕੋਰਟ ਕੰਪਲੈਕਸ ਦੇ ਬਖਸ਼ੀਖਾਨੇ 'ਚ ਗੋਲੀ ਲੱਗਣ ਨਾਲ ਏ ਐਸ ਆਈ ਦੀ ਹੋਈ ਮੌਤ

ਮੌਕੇ 'ਤੇ ਘਟਨਾ ਦੀ ਜਾਂਚ ਲਈ ਐਸ ਪੀ ਕੁਲਵੰਤ ਰਾਏ, ਡੀ ਐਸ ਪੀ ਜਗਦੀਸ਼ ਕੁਮਾਰ ਪਹੁੰਚੇ। ਡੀ ਐਸ ਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਏ ਐਸ ਆਈ ਜੋ ਕਿ ਪੁਲਿਸ ਲਾਈਨ 'ਚ ਡਿਊਟੀ 'ਤੇ ਸੀ।

 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਕੋਰਟ ਕੰਪਲੈਕਸ ਦੇ ਬਖਸ਼ੀਖਾਨੇ 'ਚ ਗੋਲੀ ਚੱਲਣ ਨਾਲ ਏ ਐਸ ਆਈ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਲਾਈਨ ਵਿਚ ਹਾਜ਼ਰ ਏ ਐਸ ਆਈ ਕੁਲਵਿੰਦਰ ਸਿੰਘ ਜੇਲ੍ਹ 'ਚੋਂ ਪੇਸ਼ੀ ਲਈ ਕੈਦੀਆਂ ਨੂੰ ਮਾਣਯੋਗ ਅਦਾਲਤ ਵਿਚ ਲੈ ਕੇ ਆਇਆ ਸੀ।

  ਜਿੱਥੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਮੌਕੇ 'ਤੇ ਘਟਨਾ ਦੀ ਜਾਂਚ ਲਈ ਐਸ ਪੀ ਕੁਲਵੰਤ ਰਾਏ, ਡੀ ਐਸ ਪੀ ਜਗਦੀਸ਼ ਕੁਮਾਰ ਪਹੁੰਚੇ। ਡੀ ਐਸ ਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਏ ਐਸ ਆਈ ਜੋ ਕਿ ਪੁਲਿਸ ਲਾਈਨ 'ਚ ਡਿਊਟੀ 'ਤੇ ਸੀ।

  ਅੱਜ ਸਵੇਰੇ ਜੇਲ੍ਹ 'ਚੋਂ ਪੇਸ਼ੀ ਲਈ ਕੈਦੀਆ ਨੂੰ ਮਾਣਯੋਗ ਅਦਾਲਤ 'ਚ ਲੈ ਕੇ ਆਇਆ, ਜਿੱਥੇ ਜਦ ਉਹ ਸਾਥੀ ਪੁਲਿਸ ਕਰਮੀਆਂ ਨਾਲ ਕਾਗ਼ਜ਼ ਪੱਤਰਾਂ ਦਾ ਕੰਮ ਕਰ ਰਿਹਾ ਸੀ ਤਾਂ ਕਥਿਤ ਤੌਰ 'ਤੇ ਉਸ ਦੀ ਸਰਵਿਸ ਕਰਾਬਾਈਨ 'ਚੋਂ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।

  Published by:Tanya Chaudhary
  First published:

  Tags: Asi, Death, Muktsar, Punjab