ਕੁਨਾਲ ਧੂੜੀਆ,
ਮਲੋਟ- ਸਮਾਜ ਸੇਵੀ ਸੰਸਥਾਵਾਂ ਲੋਕ ਭਲਾਈ ਮੰਚ ਪਿੰਡ ਮਲੋਟ ਅਤੇ ਰੇਲਵੇ ਲੰਗਰ ਸੰਮਤੀ ਮਲੋਟ ਵਲੋਂ 51 ਨਵਜੰਮੀਆਂ ਧੀਆਂ ਦੀ ਲੋਹੜੀ ਸ਼ਗਨ ਭਵਨ ਵਿਖੇ ਮਨਾਈ ਗਈ। ਇਸ ਮੌਕੇ ਇੰਨ੍ਹਾਂ ਨਵਜੰਮੀਆਂ ਬੱਚੀਆਂ ਨੂੰ ਨਵੇ ਕੱਪੜੇ, ਰਿਉੜੀਆਂ ਅਤੇ ਮੁੰਗਫ਼ਲੀ ਦੇ ਲੋਹੜੀ ਦੀ ਵਧਾਈ ਦਿੱਤੀ ਗਈ।
ਜ਼ਿਲ੍ਹਾ ਕੋਆਰਡੀਨੇਟਰ ਡਾ.ਸੁਖਦੇਵ ਸਿੰਘ ਸਾਬਕਾ ਵਿਧਾਇਕ ਹਰਪਰਿਤ ਸਿੰਘ ਵਲੋਂ ਨਵਜੰਮੀਆਂ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਕਿਹਾ ਕਿ ਸਾਰੇ ਹੀ ਪਵਿੱਤਰ ਤਿਉਹਾਰ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲ ਦੇ ਪ੍ਰਤੀਕ ਹਨ ਅਤੇ ਸਾਰੇ ਹੀ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ।
ਧੀਆਂ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇੰਨ੍ਹਾਂ ਦਾ ਸਿਹਤ ਦਾ ਖਿਆਲ ਰੱਖਣਾ ਅਤੇ ਚੰਗੀ ਪੜ੍ਹਾਈ ਕਰਵਾਉਣਾ ਸਭ ਦਾ ਫਰਜ਼ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਤੋਂ ਅੱਗੇ ਵੱਧ ਰਹੀਆਂ ਹਨ। ਹਰ ਮਹਿਕਮੇ ’ਚ ਉੱਚੇ ਅਹੁਦੇ ਹਾਸਿਲ ਕਰ ਰਹੀਆਂ ਅਤੇ ਮਾਤਾ ਪਿਤਾ ਦੀ ਜੱਦੀ ਜਾਇਦਾਦ ਵਿਚ ਬਰਾਬਰ ਦੀਆਂ ਹੱਕਦਾਰ ਹਨ। ਇਸ ਲਈ ਸਾਨੂੰ ਸਮਾਜ ਵਿਚ ਲੜਕੀਆਂ ਦੀ ਵੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lohri 2023, Malout, Muktsar