Home /muktsar /

Punjab Crime News: 10 ਚੋਰੀ ਦੇ ਮੋਟਰਸਾਈਕਲਾਂ ਸਮੇਤ ਇੱਕ ਕਾਬੂ

Punjab Crime News: 10 ਚੋਰੀ ਦੇ ਮੋਟਰਸਾਈਕਲਾਂ ਸਮੇਤ ਇੱਕ ਕਾਬੂ

10

10 ਚੋਰੀ ਦੇ ਮੋਟਰਸਾਈਕਲਾਂ ਸਮੇਤ ਇੱਕ ਵਿਅਕਤੀ ਕਾਬੂ

Punjab Crime News: ਪੁੱਛਗਿੱਛ ਦੌਰਾਨ ਇਸ ਨੇ ਮੰਨਿਆ ਕਿ ਇਸ ਦੇ ਨਾਲ ਦੋ ਹੋਰ ਸਾਥੀ ਰਾਜਦੀਪ ਸਿੰਘ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਮੱਲਣ ਵੀ ਸ਼ਾਮਲ ਸਨ। ਇਹ ਦੋ ਵਿਅਕਤੀ ਅਜੇ ਕਾਬੂ ਕਰਨੇ ਬਾਕੀ ਹਨ।

  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: Punjab Police: ਸ੍ਰੀ ਮੁਕਤਸਰ ਸਾਹਿਬ ਪੁਲਿਸ (Muktsar Police) ਨੇ ਚੋਰੀ ਦੇ ਮੋਟਰਸਾਈਕਲਾਂ (Bike Theft Recover) ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿੱਚ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਟੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਧਾਈ ਦਾ ਵਾਸੀ ਮਨਪ੍ਰੀਤ ਸਿੰਘ ਵੱਖ ਵੱਖ ਥਾਵਾਂ 'ਤੋਂ ਮੋਟਰਸਾਈਕਲ ਚੋਰੀ ਕਰਦਾ ਸੀ।

    ਪੁੱਛਗਿੱਛ ਦੌਰਾਨ ਇਸ ਨੇ ਮੰਨਿਆ ਕਿ ਇਸ ਦੇ ਨਾਲ ਦੋ ਹੋਰ ਸਾਥੀ ਰਾਜਦੀਪ ਸਿੰਘ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਮੱਲਣ ਵੀ ਸ਼ਾਮਲ ਸਨ। ਇਹ ਦੋ ਵਿਅਕਤੀ ਅਜੇ ਕਾਬੂ ਕਰਨੇ ਬਾਕੀ ਹਨ।

    ਇਸ ਵੱਲੋਂ ਘਰ ਵਿਚ ਚੋਰੀ ਲੁਕਾ ਕੇ ਰੱਖੇ ਗਏ 10 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ। ਜ਼ਿਲ੍ਹਾ ਪੁਲੀਸ ਮੁਖੀ ਡਾ ਸਚਿਨ ਗੁਪਤਾ ਨੇ ਦੱਸਿਆ ਕਿ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।

    Published by:Krishan Sharma
    First published:

    Tags: Crime news, Muktsar, Punjab Police