Home /muktsar /

ਰੂਰਲ ਡਿਸਪੈਂਸਰੀਆਂ ਕੀਤੀਆਂ ਜਾ ਰਹੀਆਂ ਬੰਦ, ਜਾਣੋ ਕਾਰਨ

ਰੂਰਲ ਡਿਸਪੈਂਸਰੀਆਂ ਕੀਤੀਆਂ ਜਾ ਰਹੀਆਂ ਬੰਦ, ਜਾਣੋ ਕਾਰਨ

X
ਰੂਰਲ

ਰੂਰਲ ਡਿਸਪੈਂਸਰੀਆਂ ਕੀਤੀਆਂ ਜਾ ਰਹੀਆਂ ਬੰਦ

ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਤਾਜਾ ਲਏ ਗਏ ਫੈਸਲੇ ਤੋ ਉਹ ਨਾਖੁਸ਼ ਹਨ। ਪੰਜਾਬ ਸਰਕਾਰ ਵੱਲੋ ਆਮ ਪੇਂਡੂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾ ਦੇਣ ਦਾ ਵਾਅਦਾ ਪੂਰਾ ਕਰਨਾ ਸੀ ਤਾਂ ਪਿੰਡਾਂ ਵਿਚ ਪਹਿਲਾ ਤੋ ਹੀ ਸਿਹਤ ਡਿਪੈਂਸਰੀਆ ਅਤੇ ਸਬ-ਸੈਂਟਰਾਂ ਦੀਆਂ ਆਲੀਸ਼ਾਨ ਬਣੀਆਂ ਇਮਾਰਤਾ ਵਿਚ ਸਟਾਫ਼ ਦੀ ਵੱਡੀ ਘਾਟ ਰੜਕ ਰਹੀ ਸੀ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਲੰਬੀ- ਪੰਜਾਬ ਸਰਕਾਰ ਵੱਲੋ  ਮੁਹੱਲਾ ਕਲੀਨਿਕ ਖੋਲੇ ਜਾਣ ਦੀ ਕੜੀ ਤਹਿਤ ਜ਼ਿਲ੍ਹਾਂ ਰੂਰਲ ਡਿਸਪੈਂਸਰੀਆ ਬੰਦ ਕਰਦਿਆ 16 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ। ਜਿਸ ਨਾਲ ਰੂਰਲ ਡਿਸਪੈਂਰੀਆਂ ਬੰਦ ਹੋਣ ਨਾਲ ਆਮ ਗਰੀਬ ਲੋੜਵੰਦ ਪੇਂਡੂ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਮੌਕੇ ਵੱਡੀ ਗਿਣਤੀ ਹਾਜਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਤਾਜਾ ਲਏ ਗਏ ਫੈਸਲੇ ਤੋ ਉਹ ਨਾਖੁਸ਼ ਹਨ। ਪੰਜਾਬ ਸਰਕਾਰ ਵੱਲੋ ਆਮ ਪੇਂਡੂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾ ਦੇਣ ਦਾ ਵਾਅਦਾ ਪੂਰਾ ਕਰਨਾ ਸੀ ਤਾਂ ਪਿੰਡਾਂ ਵਿਚ ਪਹਿਲਾ ਤੋ ਹੀ ਸਿਹਤ ਡਿਪੈਂਸਰੀਆ ਅਤੇ ਸਬ-ਸੈਂਟਰਾਂ ਦੀਆਂ ਆਲੀਸ਼ਾਨ ਬਣੀਆਂ ਇਮਾਰਤਾ ਵਿਚ ਸਟਾਫ਼ ਦੀ ਵੱਡੀ ਘਾਟ ਰੜਕ ਰਹੀ ਸੀ।

ਉਕਤ ਡਿਸਪੈਂਸਰੀਆਂ ਅਤੇ ਸਬ-ਸੈਂਟਰਾਂ ਵਿਚ ਸਟਾਫ਼ ਪੂਰਾ ਕਰਦਿਆ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਦੀਆ ਸਨ। ਪ੍ਰੰਤੂ ਸਿਰਫ਼ ਨਾਂਅ ਬਦਲਨ ਨਾਲ ਸਿਹਤ ਸੇਵਾਵਾ ਨੂੰ ਵਧੀਆਂ ਅਤੇ ਸਸਤਾ ਨਹੀ ਕਿਹਾ ਜਾ ਸਕਦਾ। ਜੋ ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ ਉਹ ਹੁਣ ਆਮ ਲੋੜਵੰਦ ਅਤੇ ਗਰੀਬ ਲੋਕਾਂ ਦੀ ਪਹੁੰਚ ਤੋ ਦੂਰ ਦੇ ਪਿੰਡਾਂ ਵਿਚ ਖੋਲ੍ਹੇ ਜਾ ਰਹੇ ਹਨ।

ਬੰਦ ਹੋਣ ਵਾਲੀਆਂ ਪੇਂਡੂ ਡਿਸਪੈਂਸਰੀਆ ਦੀਆਂ ਇਮਾਰਤਾਂ ’ਤੇ ਸਰਕਾਰ ਦੇ ਖਜਾਨੇ ਵਿਚੋ ਖ਼ਰਚੇ ਲੱਖਾਂ ਰੁਪਏ ਮਿੱਟੀ ਵਿਚ ਮਿਲ ਜਾਣਗੇ ਜੋ ਖੰਡਰ ਬਣ ਜਾਣਗੀਆ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੇਂਡੂ ਡਿਸੈਂਸਰੀਆਂ ਵਿਚ ਸਟਾਫ਼ ਪੂਰਾ ਕਰਦਿਆ ਇਨ੍ਹਾਂ ਨੂੰ ਬੰਦ ਨਾ ਕੀਤਾ ਜਾਵੇ।ਡਾ: ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਜ਼ਿਲ੍ਹੇ ਭਰ ਵਿਚ ਰੂਰਲ ਡਿਸਪੈਂਸਰੀਆਂ ਨੂੰ ਬੰਦ ਕੀਤਾ ਗਿਆ ਹੈ। ਜਿਸ ਦਾ ਸਟਾਫ਼ ਆਮ ਆਦਮੀ ਮੁਹੱਲਾ ਕਲਪਨਿਕ ਅਤੇ ਹੋਰ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ।

Published by:Drishti Gupta
First published:

Tags: AAP, Mohalla clinics, Muktsar, Punjab